ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਕ ਔਰਤ ਸੋਨੇ ਸਮੇਤ ਕਾਬੂ

0
46

ਰਾਜਾਸਾਂਸੀ (TLT) – ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਕ ਉਡਾਣ ਰਾਹੀਂ ਆਈ ਬਠਿੰਡਾ ਵਾਸੀ ਔਰਤ ਪਾਸੋਂ 557.990 ਗ੍ਰਾਮ ਸੋਨਾ ਫੜਿਆ ਗਿਆ ਹੈ। ਪਤਾ ਲੱਗਾ ਹੈ ਕਿ ਉਕਤ ਗੁਰਮੀਤ ਕੌਰ ਨਾਮਕ ਔਰਤ ਨੇ ਪੇਸਟ ਵਾਲੀ ਪੈਕਿੰਗ ਵਿਚ ਪਾ ਕੇ ਇਹ ਸੋਨਾ ਆਪਣੇ ਪਹਿਨੇ ਹੋਏ ਅੰਦਰੂਨੀ ਕੱਪੜਿਆਂ ਵਿਚ ਲੁਕਾ ਕੇ ਰੱਖਿਆ ਹੋਇਆ ਸੀ। ਜਿਸ ਦੀ ਭਿਣਕ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪਈ ਤੇ ਉਨ੍ਹਾਂ ਵਲੋਂ ਬਾਰੀਕੀ ਨਾਲ ਜਾਂਚ ਕਰਨ ਮਗਰੋਂ ਇਹ ਸੋਨਾ ਬਰਾਮਦ ਕੀਤਾ ਗਿਆ ।