ਮੁਹੱਮਦ ਗੁਲਾਬ ਦੀ ਕੋਸ਼ਿਸ਼ਾਂ ਸਦਕਾਂ ਨੂਰੀ ਕਬਰਸਤਾਨ ਸ਼ੇਰਪੁਰ ਦੇ ਰੱਖਰਖਾਬ (ਮਿੱਟੀ)ਲਈ 38.93 ਲੱਖ ਦੀ ਗ੍ਰਾਂਟ ਨੂੰ ਮੰਜੂਰੀ

0
33

ਲੁਧਿਆਣਾ (TLT) ਸ਼ੇਰਪੁਰ,ਢੰਡਾਰੀ,ਫੋਕਲ ਪੁਆਇੰਟ ਅਤੇ ਨੇੜੇ ਪੈਂਦੇ ਇਲਾਕਿਆਂ ਦੇ ਮੁਸਲਿਮ ਭਾਈਚਾਰੇ ਦੀ ਲੰਬੇ ਅਰਸੇ ਤੋਂ ਵਾਰਡ ਨੰਬਰ 22 ਵਿਖੇ ਨੂਰੀ ਕਬਰਸਤਾਨ ਸ਼ੇਰਪੁਰ ਦੇ ਰੱਖਰਖਾਬ (ਮਿੱਟੀ)ਦੀ ਮੰਗ ਸਮੂਹ ਮੁਸਲਿਮ ਭਾਈਚਾਰੇ ਵਲੋਂ ਕੀਤੀ ਗਈ ਸੀ। ਇਸਦੇ ਸੰਬੰਧ ਵਿਚ ਮੁਸਲਿਮ ਭਾਈਚਾਰੇ ਵਲੋਂ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਮੁਹੱਮਦ ਗੁਲਾਬ (ਵਾਈਸ ਚੈਅਰਮੈਨ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਦੇ ਧਿਆਨ ਵਿਚ ਲਿਆਂਦੀ ਗਈ ਸੀ। ਜਿਸਤੇ ਅਮਲ ਕਰਦਿਆਂ ਹੋਇਆ ਨੂਰੀ ਕਬਰਸਤਾਨ ਦੇ ਰੱਖਰਖਾਬ ਅਤੇ ਮਿੱਟੀ ਲਈ ਸਰਕਾਰ ਵਲੋਂ 38.93 ਲੱਖ ਰੁਪਏ ਗ੍ਰਾਂਟ ਦੀ ਮੰਜੂਰੀ ਦਿੱਤੀ ਗਈ। ਕਬਰਸਤਾਨ ਵਿਚ ਬਣਾਏ ਜਾਣ  ਵਾਲੇ ਕਮਰੇ,ਮਿੱਟੀ ਅਤੇ ਰੱਖਰਖ਼ਾਬ ਦੀ ਰੂਪਰੇਖਾ ਤਿਆਰ ਕਰਨ ਸੰਬੰਧੀ ਇਸ ਸੰਬੰਧ ਵਿਚ ਮੁਹੱਮਦ ਗੁਲਾਬ ਦੇ ਨਿਵਾਸ ਸਥਾਨ ਤੇ ਮੋਹਤਬਰ ਸਮੂਹ ਮੁਸਲਿਮ ਭਾਈਚਾਰੇ ਦੇ ਆਗੂ ਲੋਕਾਂ ਅਤੇ ਨਗਰ ਨਿਗਮ ਦੇ ਆਲਾ ਅਧਿਕਾਰੀਆਂ ਏਸ.ਈ.ਪ੍ਰਵੀਨ ਸਿੰਗਲਾ,ਏਸ.ਡੀ.ਓ.ਸ਼ੰਮੀ ਕਪੂਰ ਨਾਲ ਮੀਟਿੰਗ ਕੀਤੀ। ਇਸ ਮੌਕੇ ਤੇ ਮੁਹੱਮਦ ਗੁਲਾਬ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀ ਲੰਬੇ ਅਰਸੇ ਦੀ ਮੰਗ ਨੂੰ ਅੱਜ ਮੰਜੂਰੀ ਦਿੱਤੀ ਗਈ ਹੈ ਜਿਸਦੇ ਲਈ ਉਹ ਸਮੂਹ ਮੁਸਲਿਮ ਭਾਈਚਾਰੇ ਵਲੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ,ਸਾਂਸਦ ਰਵਨੀਤ ਸਿੰਘ ਬਿੱਟੂ,ਮੇਅਰ ਬਲਕਾਰ ਸੰਧੂ ਦਾ ਆਭਾਰ ਪ੍ਰਕਟ ਕਰਦੇ ਹਨ। ਮੁਹੱਮਦ ਗੁਲਕਾਬ ਨੇ ਕਿਹਾ ਕਿ 38.93 ਲੱਖ ਰੁਪਏ ਦੀ ਗ੍ਰਾਂਟ ਨਾਲ ਕਬਰਸਤਾਨ ਦੀ ਚਾਰ ਦੀਵਾਰੀ,ਮਿੱਟੀ ਅਤੇ ਕਮਰਾ ਤਿਆਰ ਹੋਵੇਗਾ ਅਤੇ ਇਸੇ ਵਿਸ਼ੇ ਤੇ ਨਗਰ ਨਿਗਮ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਸਾਰੀ ਤਿਆਰੀਆਂ ਮੁਸਲਿਮ ਭਾਈਚਾਰੇ ਅਤੇ ਉਹਨਾਂ ਦੇ ਅਨੁਸਾਰ ਹੋ ਸਕੇ। ਮੁਹੱਮਦ ਗੁਲਾਬ ਨੇ ਕਿਹਾ ਕਿ ਸੂੱਬੇ ਦੀ ਕੈਪਟਨ ਸਰਕਾਰ ਜਨਤਾ ਪ੍ਰਤੀ ਆਪਣੇ ਬਣਦੇ ਫਰਜ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਕੈਪਟਨ ਸਰਕਾਰ ਦਾ ਇਕੋ ਲਕਸ਼ ਹੈ ਜਾਤ-ਪਾਤ ਧਰਮ ਵਿਚ ਭੇਦਭਾਵ ਨ ਕਰਕੇ ਪੰਜਾਬ ਦੇ ਵਿਕਾਸ ਅਤੇ ਸੂੱਬੇ ਦੀ ਜਨਤਾ ਦੀ ਸੇਵਾ ਕਰਨਾ ਅਤੇ ਨਾਲ ਹੀ ਹਰ ਧਰਮ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਮੂਲ ਸੁਵਿਧਾਵਾਂ ਪ੍ਰਦਾਨ ਕਰਨਾ।ਮੁਹੱਮਦ ਗੁਲਾਬ ਨੇ ਕਿਹਾ ਕਿ ਆਪਣੇ ਉਹ ਆਪਣੇ ਓਹਦੇ ਦੀ ਗਰਿਮਾ ਬਣਾਏ ਰੱਖਣਗੇ ਅਤੇ ਤਨਦੇਹੀ ਨਾਲ ਜਨਤਾ ਦੀ ਸੇਵਾ ਪ੍ਰਤੀ ਆਪਣੇ ਫਰਜ ਨੂੰ ਨਿਭਾਉਂਦੇ ਰਹਿਣਗੇ। ਇਸ ਮੌਕੇ ਤੇ ਪਰਵੇਜ ਅਹਿਮਦ (ਸਦਰ)ਸੁੰਨੀ ਨੂਰੀ ਜਾਮਾ ਮਸਜਿਦ ਸ਼ੇਰਪੁਰ,ਹਾਜੀ ਮੁਹੱਮਦ ਰਫ਼ੀਕ,ਸਈਦ ਪ੍ਰਧਾਨ,ਐਨੁਲ ਹੱਕ ਅੰਸਾਰੀ,ਅਯੂਬ ਅੰਸਾਰੀ,ਮੁਹੱਮਦ ਨਦੀਮ,ਨਵਾਬ ਖਾਨ,ਹਾਜਿਰ ਹੋਏ।