ਆਕਸੀਜਨ ਪਲਾਂਟ ਦਾ ਕੰਮ 12 ਜੂਨ ਤੱਕ ਹੋਵੇਗਾ ਮੁਕੰਮਲ-ਡਿਪਟੀ ਕਮਿਸ਼ਨਰ

0
74

ਕਪੂਰਥਲਾ (TLT) ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਕਪੂਰਥਲਾ ਵਿਖੇ ਕੌਮੀ ਹਾਈਵੇ ਅਥਾਰਟੀ ਵਲੋਂ ਸਥਾਪਿਤ ਕੀਤਾ ਜਾ ਰਿਹਾ ਆਕਸੀਜਨ ਪਲਾਂਟ 12 ਜੂਨ ਤੱਕ ਮੁਕੰਮਲ ਹੋਵੇਗਾ।

ਅੱਜ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ ਸਮੇਤ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਜਿੱਥੇ ਇਹ ਪਲਾਂਟ  ਸਥਾਪਿਤ ਕੀਤਾ ਜਾ ਰਿਹਾ ਹੈ। ਇਸਦੀ ਸਮਰੱਥਾ 1 ਹਜ਼ਾਰ ਲੀਟਰ ਪ੍ਰਤੀ ਮਿੰਟ ਹੈ ।  ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੌਮੀ ਹਾਈਵੇ ਅਥਾਰਟੀ ਤੇ ਡੀ.ਆਰ.ਡੀ.ਓ. ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਣ ਤਾਂ ਜੋ ਇਸਨੂੰ 12 ਜੂਨ ਤੱਕ ਚਾਲੂ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਆਕਸੀਜਨ ਪਲਾਂਟ ਨਾ ਸਿਰਫ ਕਪੂਰਥਲਾ ਸਗੋਂ ਨੇੇੜਲੇ ਜਿਲਿਆਂ ਲਈ ਵੀ ਕੋਵਿਡ ਵਿਰੁੱਧ ਲੜਾਈ ਵਿਚ ਵਰਦਾਨ ਸਾਬਿਤ ਹੋਵੇਗਾ।ਇਸ ਮੌਕੇ ਡਾ ਸਾਰਿਕਾ ਦੁੱਗਲ ਤੇ ਐਸ ਐਮ ਓ ਡਾ ਸੰਦੀਪ ਧਵਨ ਹਾਜਰ ਸਨ।