ਭਾਰਤ-ਪਾਕਿ ਸਰਹੱਦ ਨੇੜਿਉਂ ਪਾਕਿਸਤਾਨੀ ਕਿਸ਼ਤੀ ਬਰਾਮਦ

0
74

ਫ਼ਿਰੋਜ਼ਪੁਰ (TLT) ਕੌਮਾਂਤਰੀ ਸਰਹੱਦ ਨੇੜਿਉਂ ਬੀ.ਐੱਸ.ਐਫ.ਵਲੋਂ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਗਈ ਹੈ। ਹਿੰਦ-ਪਾਕਿ ਕੌਮਾਂਤਰੀ ਸਰਹੱਦ ‘ਤੇ ਸਥਿਤ ਬੀਐਸਐਫ ਦੀ ਚੌਂਕੀ ਸ਼ਾਮੇ ਕੇ ਵਿਖੇ ਸਤਲੁਜ ਦਰਿਆ ਦੇ ਖੇਤਰ ਵਿਚ ਪਾਕਿਸਤਾਨ ਵਾਲੇ ਪਾਸਿਉ ਲਾਵਾਰਿਸ ਹਾਲਤ ਵਿਚ ਆਈ ਕਿਸ਼ਤੀ ਨੂੰ 13ਓਬਟਾਲੀਅਨ ਸੀਮਾ ਸੁਰੱਖਿਆ ਬਲਾਂ ਦੀ ਪੈਟਰੋਲਿੰਗ ਪਾਰਟੀ ਨੇ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਦੀ ਹਾਲਤ ਭਾਵੀ ਖਸਤਾ ਹੈ। ਉਨ੍ਹਾਂ ਤੁਰੰਤ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਕਤ ਮਾਮਲੇ ਨੂੰ ਲੈ ਕੇਂਦਰੀ ਅਤੇ ਸੂਬੇ ਦੀ ਖ਼ੁਫ਼ੀਆ ਏਜੰਸੀਆਂ ਡੂੰਘਾਈ ਨਾਲ ਜਾਂਚ ‘ਚ ਜੁੱਟ ਗਈਆਂ ਹਨ। ਹਾਲ ਦੀ ਘੜੀ ਉੱਚ ਅਧਿਕਾਰੀ ਚੁੱਪ ਹਨ। ਜਾਣਕਾਰੀ ਮੁਤਾਬਕ ਬੀਐਸਐਫ ਨਾਕਾ ਪਾਰਟੀ ਨੇ ਉਕਤ ਕਿਸ਼ਤੀ ਨੂੰ ਬਿਨਾਂ ਕਿਸੇ ਆਦਮੀਂ ਦੇ ਦਰਿਆਈ ਖੇਤਰ ਵਿਚ ਤੈਰ ਕੇ ਆਉਂਦੇ ਹੋਏ ਦੇਖਿਆ ਅਤੇ ਚੌਕੰਨੇ ਹੋਣ ਤੋਂ ਬਾਅਦ ਆਪਣੇ ਕਬਜ਼ੇ ਵਿਚ ਲੈ ਲਿਆ। ਫਿਲਹਾਲ ਸ਼ੱਕੀ ਨਜ਼ਰ ਦੇ ਨਾਲ ਕਿਸ਼ਤੀ ਨੂੰ ਹਰ ਪੱਖ ਤੋਂ ਤਲਾਸ਼ਿਆ ਜਾ ਰਿਹਾ ਹੈ।