ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੌਜੀ ’ਚ ਹੋਵੇਗੀ ਠੇਕਾ ਅਧਾਰਿਤ ਸਟਾਫ਼ ਦੀ ਨਿਯੁਕਤੀ

0
67

ਸਹਾਇਕ ਪ੍ਰੋਫੈਸਰ, ਲੈਬ ਸਹਾਇਕ ਅਤੇ ਟ੍ਰੇਨਿੰਗ ਕਲਰਕ ਲਈ ਚਾਹਵਾਨ ਉਮੀਦਵਾਰ ਕਰ ਸਕਦੇ ਅਪਲਾਈ
ਜਲੰਧਰ (ਰਮੇਸ਼ ਗਾਬਾ)
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਆਫ਼ ਟੈਕਨਾਲੌਜੀ ਜਲੰਧਰ ਵਿਖੇ 11 ਮਹੀਨਿਆਂ ਲਈ ਠੇਕੇ ਦੇ ਅਧਾਰ ’ਤੇ ਇਕ ਸਹਾਇਕ ਪ੍ਰੋਫੈਸਰ, ਇਕ ਲੈਬ ਸਹਾਇਕ ਅਤੇ ਇਕ ਟਰੇਨਿੰਗ ਕਲਰਕ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣਾ ਵੇਰਵਾ ਜ਼ਿਲ੍ਹਾ ਰੱਖਿਆ ਭਲਾਈ ਦਫ਼ਤਰ ਸ਼ਾਸਤਰੀ ਮਾਰਕਿਟ ਲਾਡੋਵਾਲੀ ਰੋਡ, ਜਲੰਧਰ ਵਿਖੇ 07 ਜੂਨ 2021 ਸ਼ਾਮ 5 ਵਜੇ ਤੱਕ ਜਮਾ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਹਾਇਕ ਪ੍ਰੋਫੈਸਰ ਦੀ ਇਕ ਅਸਾਮੀ ਲਈ ਯੋਗਤਾ ਯੂ.ਜੀ.ਸੀ. ਦੀਆਂ ਅਗਵਾਈ ਲੀਹਾਂ ਅਨੁਸਾਰ ਹੋਵੇਗੀ ਅਤੇ ਉਸ ਨੂੰ ਪ੍ਰਤੀ ਮਹੀਨਾ 21600 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਲੈਬ ਸਹਾਇਕ ਦੀ ਇਕ ਅਸਾਮੀ ਲਈ ਘੱਟੋ ਘੱਟ ਵਿਦਿਅਕ ਯੋਗਤਾ ਪੀਜੀਡੀਸੀਏ ਹੈ ਅਤੇ ਵੱਧ ਯੋਗਤਾ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਇਸ ਅਸਾਮੀ ਲਈ 13500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਉਨ੍ਹਾ ਅੱਗੇ ਦੱਸਿਆ ਕਿ ਟਰੇਨਿੰਗ ਕਲਰਕ ਦੀ ਨਿਯੁਕਤੀ ਐਕਸ ਸਰਵਿਸਮੈਨ ਕਲਰਕ ਜੀਡੀ (ਐਸ.ਡੀ) ਵਿਚੋਂ ਕੀਤੀ ਜਾਵੇਗੀ ਅਤੇ ਉਸ ਨੂੰ 12600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ।