ਫਿਲਹਾਲ ਵੈਕਸੀਨ ਦੇ ਸਿੰਗਲ ਜਾਂ ਮਿਕਸ ਡੋਜ਼ ‘ਤੇ ਵਿਚਾਰ ਨਹੀਂ, ਜਾਰੀ ਰਹੇਗਾ ਪੁਰਾਣਾ ਸਿਸਟਮ

0
78

ਨਵੀਂ ਦਿੱਲੀ (TLT) ਸਿਹਤ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਕੋਰੋਨਾ ਦੀ ਵੈਕਸੀਨ ਦੇ ਡੋਜ਼ ‘ਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ। ਪਹਿਲਾਂ ਦੋ ਡੋਜ਼ ਲਗਦੀਆਂ ਸਨ ਤੇ ਉਸੇ ਤਰ੍ਹਾਂ ਹੀ ਲੱਗਣਗੀਆਂ। ਸਿਹਤ ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਪ੍ਰੋਟੋਕਾਲ ‘ਚ ਦੋ ਵੈਕਸੀਨ ਨੂੰ ਮਿਲਾ ਕੇ ਲਗਾਉਣ ‘ਤੇ ਵਿਚਾਰ ਨਹੀਂ ਕੀਤਾ ਗਿਆ ਹੈ। ਅਸਲ ਵਿਚ ਇਸ ਤਰ੍ਹਾਂ ਦੀ ਰਿਪੋਰਟ ਆਈ ਸੀ ਕਿ ਕੋਵੀਸ਼ੀਲਡ ਦੀ ਇੱਕੋ ਡੋਜ਼ ਨਾਲ ਕੰਮ ਚੱਲ ਸਕਦਾ ਹੈ। ਬੀਐੱਚਯੂ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਲੋਕਾਂ ‘ਚ ਐਂਟੀਬਾਡੀ ਲਈ ਵੈਕਸੀਨ ਦੀ ਇਕ ਡੋਜ਼ ਹੀ ਕਾਫੀ ਹੈ। ਉੱਥੇ ਹੀ ਕੋਵੈਕਸੀਨ ਤੇ ਕੋਵੀਸ਼ੀਲਡ ਨੂੰ ਮਿਲਾ ਕੇ ਮਿਕਸ ਡੋਜ਼ ਨੂੰ ਵੀ ਕੁਝ ਡਾਕਟਰਾਂ ਨੇ ਫਾਇਦੇਮੰਦ ਦੱਸਿਆ ਸੀ। ਸਿਹਤ ਮੰਤਰਾਲੇ ਨੇ ਇਨ੍ਹਾਂ ਤਮਾਮ ਕਿਆਸਅਰੀਆਂ ਨੂੰ ਖਾਰਜ ਕਰ ਦਿੱਤਾ ਹੈ ਤੇ ਪੁਰਾਣੇ ਤਰੀਕਿਆਂ ਨਾਲ ਹੀ ਟੀਕਾਕਰਨ ਮੁਹਿੰਮ ਚਲਾਉਣ ਦੀ ਗੱਲ ਦੁਹਰਾਈ। ਉੱਥੇ ਹੀ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਪ੍ਰੈੱਸ ਕਾਨਫਰੰਸ ‘ਚ ਬੱਚਿਆਂ ਦੇ ਇਨਫੈਕਸ਼ਨ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਕਸਰ ਬੱਚਿਆਂ ਵਿਚ ਇਨਫੈਕਸ਼ਨ ਦੇ ਬਾਵਜੂਦ ਕੋਰੋਨਾ ਦੇ ਲੱਛਣ ਜਾਂ ਤਾਂ ਬਹੁਤ ਘੱਟ ਉਭਰਦੇ ਹਨ ਜਾਂ ਫਿਰ ਉੱਭਰਦੀ ਹੀ ਨਹੀਂ ਹਨ। ਇਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।