ਸਿਲੰਡਰ ਫਟਣ ਕਾਰਨ ਦੋ ਘਰ ਮਲੀਆਮੇਟ, 8 ਮੌਤਾਂ

0
107

ਗੋਂਡਾ (TLT) ਉਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਵਜੀਰਗੰਜ ਥਾਣਾ ਖੇਤਰ ਦੇ ਟਿਕਰੀ ਪਿੰਡ ਵਿਚ ਖਾਣਾ ਬਣਾਉਂਦੇ ਵਕਤ ਅਚਾਨਕ ਸਿਲੰਡਰ ਫਟਣ ਕਾਰਨ ਦੋ ਘਰ ਜ਼ਮੀਨਦੋਜ਼ ਹੋ ਗਏ। ਇਸ ਹਾਦਸੇ ਵਿਚ ਦੋਵਾਂ ਘਰਾਂ ਦੇ 15 ਲੋਕ ਮਲਬੇ ਹੇਠ ਦੱਬੇ ਗਏ ਅਤੇ ਜਿਨ੍ਹਾਂ ਵਿਚੋਂ 8 ਦੀ ਮੌਤ ਹੋ ਗਈ। ਬਾਕੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਅਜੇ ਵੀ ਇਕ ਬੱਚੇ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੂਚਨਾ ਹੈ। ਬਚਾਅ ਕਾਰਜ ਜਾਰੀ ਹਨ।