ਨੂੰਹ ਨਾਲ ਜਬਰਦਸਤੀ ਕਰਨ ਵਾਲੇ ਬਜ਼ੁਰਗ ਸਹੁਰੇ ਨੇ ਚੁੱਕਿਆ ਖਤਰਨਾਕ ਕਦਮ

0
118

ਜਲੰਧਰ (ਰਮੇਸ਼ ਗਾਬਾ) ਥਾਣਾ ਡਵੀਜ਼ਨ ਪੰਜ ਤਹਿਤ ਆਉਂਦੇ ਬਸਤੀ ਸ਼ੇਖ ਇਲਾਕੇ ‘ਚ ਬੀਤੇ ਦਿਨੀਂ ਨੂੰਹ ਦੀ ਸ਼ਿਕਾਇਤ ‘ਤੇ ਛੇੜਛਾੜ ਦਾ ਕੇਸ ਦਰਜ ਹੋਣ ਦੇ ਮਾਮਲੇ ‘ਚ ਮੁਲਜ਼ਮ ਸਹੁਰੇ ਨੇ ਡੀਏਵੀ ਕਾਲਜ ਨੇੜੇ ਰੇਲਵੇ ਲਾਈਨ ਸਾਹਮਣੇ ਛਾਲ ਮਾਰ ਕੇ ਜਾਨ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਂਦੇ ਹੋਏ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਮੌਕੇ ‘ਤੇ ਪੁੱਜੇ ਜੀਆਰਪੀ ਦੇ ਏਐੱਸਆਈ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਕਰੀਬ 11.10 ‘ਤੇ ਸੂਚਨਾ ਮਿਲੀ ਸੀ ਕਿ ਡੀਏਵੀ ਕਾਲਜ ਨੇੜੇ ਰੇਲਵੇ ਲਾਈਨ ‘ਤੇ ਇਕ ਵਿਅਕਤੀ ਨੇ ਟ੍ਰੇਨ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਕੋਲੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਬਸਤੀ ਸ਼ੇਖ ਇਲਾਕੇ ਦੇ ਰਹਿਣ ਵਾਲੇ ਅਨਿਲ ਕੁਮਾਰ ਵਜੋਂ ਹੋਈ। ਉਸ ਦੀ ਨੂੰਹ ਨੇ ਥਾਣਾ ਪੰਜ ਵਿਚ ਸ਼ਿਕਾਇਤ ਦਿੱਤੀ ਸੀ ਜਿਸ ਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਪੇਸ਼ਗੀ ਜ਼ਮਾਨਤ ਲਈ ਸਹੁਰੇ ਨੇ ਅਦਾਲਤ ਵਿੱਚ ਅਰਜ਼ੀ ਲਗਾਈ ਹੋਈ ਸੀ ਜਿਸ ‘ਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਜੀਆਰਪੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।