ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਐੱਸ.ਡੀ.ਐਮ ਅਜਨਾਲਾ ਦਫ਼ਤਰ ਦੇ ਬਾਹਰ ‘ਕੈਪਟਨ ਸਰਕਾਰ ਗੁੰਮ ਹੈ’ ਦੇ ਲਾਏ ਪੋਸਟਰ

0
66

ਅਜਨਾਲਾ (TLT) – ਆਪਣੀਆਂ ਮੰਗਾਂ ਦੇ ਹੱਲ ਲਈ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆਂ ਵਲੋਂ ਅੱਜ ਐੱਸ.ਡੀ.ਐਮ. ਅਜਨਾਲਾ ਦੇ ਬਾਹਰ ਕੰਧ ‘ਤੇ ‘ਕੈਪਟਨ ਸਰਕਾਰ ਗੁੰਮ ਹੈ’ ਦੇ ਪੋਸਟਰ ਚਿਪਕਾਏ ਗਏ | ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਹੇਰ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ |