ਵਾਈਫ ਨੂੰ ਮਿਲੇ ਪੈਟ ਕਮਿੰਸ, ਦੋਵਾਂ ਦੀ ਅੱਖਾਂ ‘ਚ ਸਨ ਹੰਝੂ

0
61

ਪਿਛਲੇ ਕੁਝ ਹਫ਼ਤੇ ਆਈਪੀਐੱਲ 2021 ਨਾਲ ਜੁੜੇ ਸਾਰੇ ਲੋਕਾਂ ਲਈ ਕਿਸੇ ਰੋਲਰ-ਕੋਸਟਰ ਦੀ ਸਵਾਰੀ ਤੋਂ ਘੱਟ ਨਹੀਂ ਰਹੇ ਹਨ। ਕੁਝ ਫ੍ਰੈਂਚਾਈਜੀ ‘ਚ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ 4 ਮਈ ਨੂੰ ਲੀਗ ਨੂੰ ਮੁੱਅਤਲ ਕਰ ਦਿੱਤਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਵਿਦੇਸ਼ੀ ਖਿਡਾਰੀਆਂ ਨੂੰ ਭਾਰਤ ਛੱਡਣਾ ਪਿਆ। ਜਦੋਂ ਤਕ ਉਨ੍ਹਾਂ ਦੇ ਦੇਸ਼ ਤੋਂ ਯਾਤਰਾ ਪਾਬੰਦੀ ਹਟਾ ਨਹੀਂ ਲਈ ਗਈ, ਉਦੋਂ ਤਕ ਆਸਟ੍ਰੇਲੀਆਈ ਖਿਡਾਰੀਆਂ ਨੇ ਮਾਲਦੀਵ ਲਈ ਉਡਾਣ ਭਰੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ-ਆਪਣੀ ਮੰਜ਼ਿਲਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਆਸਟ੍ਰੇਲੀਆ ‘ਚ ਹੀ ਕੁਆਰੰਟਾਈਨ ‘ਚ ਰਹਿਣਾ ਪਿਆ।

ਐਤਵਾਰ ਨੂੰ, ਆਸਟ੍ਰੇਲੀਆਈ ਤੇਂਜ਼ ਗੇਂਦਬਾਜ਼ ਪੈਟ ਕਮਿੰਸ ਦੀ ਆਪਣੀ ਗਰਭਵਤੀ ਪਤਨੀ ਨੂੰ ਮਿਲਣ ਦੀ ਇਕ ਵੀਡੀਓ ਸਾਹਮਣੇ ਆਈ। ਵੀਡੀਓ ‘ਚ ਕਮਿੰਸ ਬੇਕਾਬੂ ਹੋ ਕੇ ਆਪਣੀ ਪਾਰਟਨਰ ਬੈਕੀ ਨੂੰ ਗਲ਼ੇ ਲਾਉਂਦੇ ਨਜ਼ਰ ਆ ਰਹੇ ਹਨ। ਕਮਿੰਸ ਤੋਂ ਇਲਾਵਾ, ਸਟੀਵ ਸਮਿੱਥ ਤੇ ਡੇਵਿਡ ਵਾਰਨਰ ਸਿਡਨੀ ‘ਚ ਕੁਆਰੰਟਾਈਨ ਪੂਰਾ ਕਰਨ ਵਾਲੇ ਹੋਰ ਲੋਕਾਂ ‘ਚ ਸ਼ਾਮਲ ਸਨ। ਸਮਿੱਥ ਤੇ ਵਾਰਨਰ ਸਮੇਤ ਕਈ ਖਿਡਾਰੀ ਅੱਜ ਆਪਣੇ ਪਰਿਵਾਰ ਨਾਲ ਰੂਬਰੂ ਹੋਣਗੇ, ਜਿਸ ਲਈ ਉਹ ਬੇਤਾਬ ਹਨ।ਮੀਡੀਆ ਰਿਪੋਰਟਸ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਸਤੰਬਰ-ਅਕਤੂਬਰ ‘ਚ ਜਦੋਂ ਯੂਏਈ ‘ਚ ਆਈਪੀਐੱਲ ਹੋਵੇਗਾ ਤਾਂ ਪੈਟ ਕਮਿੰਸ ਉਸ ਦੌਰਾਨ ਕੋਲਕਾਤਾ ਨਾਈਟਰਾਈਡਰਜ਼ ਲਈ ਖੇਡਦੇ ਨਜ਼ਰ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਮੇਂ ਬਿਤਾਉਣ ਲਈ ਇਹ ਫ਼ੈਸਲਾ ਕੀਤਾ ਹੈ।