ਹਥਿਆਰਾਂ ਦੇ ਜ਼ੋਰ ‘ਤੇ ਪੰਪ ਕਰਮਚਾਰੀਆਂ ਤੋਂ ਲਗਪਗ ਤਿੰਨ ਲੱਖ ਰੁਪਏ ਲੁੱਟੇ

0
46

ਫਿਲੌਰ (TLT) ਫਿਲੌਰ ਵਿਖੇ ਅਜ ਦਿਨ-ਦਿਹਾੜੇ ਲੁਟੇਰਿਆਂ ਵਲੋਂ ਰਾਹ ਜਾਂਦੇ ਦੋ ਵਿਅਕਤੀਆਂ ਕੋਲੋਂ ਨਗਦੀ ਲੁੱਟੇ ਜਾਣ ਦੀ ਖ਼ਬਰ ਨੇ ਇਲਾਕਾ ਫਿਲੌਰ ਦੇ ਲੋਕਾਂ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਫਿਲੌਰ ਤੋਂ ਲੁਧਿਆਣਾ ਹਾਈ ਵੇ ਤੇ ਸਥਿਤ ਇਕ ਫਿਊਲ ਪੰਪ ਦੇ ਕਰਮਚਾਰੀ ਜਾ ਰਹੇ ਸਨ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਪੰਪ ਕਰਮਚਾਰੀਆਂ ਉੱਪਰ ਹਮਲਾ ਕਰ ਦਿੱਤਾ ਤੇ ਕਰਮਚਾਰੀਆਂ ਕੋਲੋਂ ਹਥਿਆਰਾਂ ਦੇ ਜ਼ੋਰ ਨਾਲ ਲਗਭਗ ਤਿੰਨ ਲੱਖ ਰੁਪਏ ਲੁੱਟ ਕੇ ਲੁਟੇਰੇ ਰਫੂ ਚਕਰ ਹੋ ਗਏ। ਜ਼ਿਕਰਯੋਗ ਹੈ ਕਿ ਮੌਕੇ ਤੋਂ ਮਿਰਚ ਪਾਊਡਰ ਦਾ ਇੱਕ ਲਿਫਾਫਾ ਵੀ ਮਿਲਿਆ ਹੈ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦ ਕਿ ਪੁਲਿਸ ਇਸ ਘਟਨਾ ਦੀ ਬਰੀਕੀ ਨਾਲ ਜਾਂਚ ‘ਚ ਜੁਟ ਗਈ ਹੈ।