ਸਿਆਟਲ ਵਿਚ 1.7 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਪੁਲਿਸ ਵਲੋਂ ਬਰਾਮਦ, 2 ਵਿਅਕਤੀ ਹਥਿਆਰਾਂ ਸਮੇਤ ਕਾਬੂ

0
29

ਸਿਆਟਲ (TLT) –  ਸਿਆਟਲ ਦੇ ਰੈਂਟਨ ਇਲਾਕੇ ਵਿਚ ਪੁਲਿਸ ਨੇ 1.7 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ੇ ਦੀ ਭਾਰੀ ਖੇਪ ਬਰਾਮਦ ਕੀਤੀ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਰੈਂਟਨ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੈਲੀ ਸਵੈਟ ਟੀਮ ਦੀ ਮਦਦ ਨਾਲ ਰੈਂਟਨ ਪੁਲਿਸ ਅਧਿਕਾਰੀਆਂ ਨੇ ਸਪੈਸ਼ਲ ਆਪ੍ਰੇਸ਼ਨ ਕਰ ਕੇ ਭਾਰੀ ਮਾਤਰਾ ਵਿਚ ਮੈਥਾਮਫੇਟਾਮਾਈਨ, ਹੈਰੋਈਨ, ਕੋਕੀਨ ਅਤੇ ਆਕਸੀਨੋਿਟਨ ਦੀਆਂ ਗੋਲੀਆਂ ਵੱਡੀ ਮਾਤਰਾ ਵਿਚ ਬਰਾਮਦ ਕੀਤੀਆਂ ਹਨ ਅਤੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।