ਇਟਲੀ ਪੁਲਿਸ ਦੁਆਰਾ ਕਾਮਿਆਂ ਦਾ ਸ਼ੋਸ਼ਣ ਰੋਕਣ ਦੇ ਲਈ ਖੇਤੀ ਫ਼ਰਮਾਂ ‘ਚ ਵੱਡੇ ਪੱਧਰ ‘ਤੇ ਛਾਪੇਮਾਰੀ

0
45

ਵੈਨਿਸ (ਇਟਲੀ ) (TLT) – ਇਟਲੀ ਦੇ ਖੇਤੀ ਸੈਕਟਰ ਵਿਚ ਲੋੜੀਦਾ ਟੈਕਸ ਨਾ ਭਰ ਕੇ ਅਨਿਯਮਤ ਤਰੀਕਿਆਂ ਦੇ ਨਾਲ ਮਨਮਰਜ਼ੀ ਦਾ ਵੇਤਨ ਦੇ ਕੇ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੇ ਮਾਲਕਾਂ ਦੇ ਖ਼ਿਲਾਫ਼ ਇਟਾਲੀਅਨ ਪੁਲਿਸ ਨੇ ਹੁਣ ਸਖ਼ਤੀ ਨਾਲ ਪੇਸ਼ ਆਉਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਬੀਤੇ ਦਿਨੀਂ ਲਾਤੀਨਾ ਜ਼ਿਲ੍ਹੇ ਦੇ ਤਰਾਚੀਨਾ ਨੇੜੇ ਇਕ ਫ਼ਰਮ ‘ਤੇ ਪੁਲਿਸ ਦੁਆਰਾ ਛਾਪੇਮਾਰੀ ਕੀਤੀ ਗਈ, ਉੱਥੇ ਕੰਮ ਕਰ ਰਹੇ 157 ਕਾਮਿਆਂ ਦੇ ਕੰਮ ਦੇ ਘੰਟਿਆਂ ,ਮਾਲਕ ਦੁਆਰਾ ਉਨ੍ਹਾਂ ਦੇ ਭਰੇ ਜਾ ਰਹੇ ਟੈਕਸ ਅਤੇ ਘੰਟਿਆਂ ਦੇ ਹਿਸਾਬ ਦੇ ਨਾਲ ਦਿੱਤੇ ਜਾ ਰਹੇ ਵੇਤਨ ਆਦਿ ਮਹੱਤਵਪੂਰਨ ਪੱਖਾਂ ਤੋਂ ਜਾਂਚ ਕੀਤੀ, ਜਿਸ ਦੌਰਾਨ ਪਾਇਆ ਗਿਆ ਕਿ ਅਨੇਕਾਂ ਕਾਮੇ ਰੈਗੂਲਰ ਨਹੀ ਕੀਤੇ ਗਏ ਸਨ ਅਤੇ ਕੁਝ ਦਾ ਬਹੁਤ ਘੱਟ ਟੈਕਸ ਭਰਿਆ ਜਾ ਰਿਹਾ ਸੀ, ਜਦੋਂ ਕਿ ਉਨ੍ਹਾਂ ਤੋਂ ਕੰਮ ਜ਼ਿਆਦਾ ਲਿਆ ਜਾ ਰਿਹਾ ਸੀ ।