ਜੈਤੋ ਵਿਚ 12 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ‘ਤੇ ਚੁੱਕਿਆ ਗਿਆ ਅਹਿਮ ਕਦਮ

0
57

ਜੈਤੋ,(ਫਰੀਦਕੋਟ) 16 ਅਪ੍ਰੈਲ (TLT) – ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ਾਂ ‘ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਸਿਵਲ ਸਰਜਨ ਫ਼ਰੀਦਕੋਟ ਦੀ ਰਿਪੋਰਟ ਮੁਤਾਬਿਕ ਖੂਹ ਵਾਲੀ ਗਲੀ/ਬਿਸ਼ੰਬਰਵਾਲੀ ਗਲੀ (ਸਾਦਾ ਪੱਤੀ) ਜੈਤੋ ਵਿਚ 12 ਵਿਅਕਤੀਆਂ ਦੀ ਕੋਵਿਡ19 ਟੈੱਸਟ ਰਿਪੋਰਟ ਪੋਜੀਟਿਵ ਆਉਣ ਕਾਰਨ ਇਸ ਸਮੇਂ ਗਲੀ ਦੇ ਪ੍ਰਭਾਵਿਤ ਏਰੀਏ ਨੂੰ ਮਾਈਕਰੋ ਕੰਟੈਨਮੈਂਟ ਜ਼ੋਨ; ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤੇ ਗਏ ਏਰੀਆ ਵਿਚ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜੈਤੋ ਵਿਚ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣਗੇ।