ਪਿੰਡ ਪੰਜਕੋਹਾ ਵਿਖੇ ਆਪਣੇ ਘਰ ਦੇ ਅੱਗੇ ਖੜੀ ਬਜ਼ੁਰਗ ਮਾਤਾ ਦੀਆਂ ਵਾਲੀਆਂ ਝਪਟੀਆਂ

0
40

ਸੰਘੋਲ, (ਫਤਹਿਗੜ੍ਹ ਸਾਹਿਬ) (TLT) – ਨਜ਼ਦੀਕੀ ਪਿੰਡ ਪੰਜਕੋਹਾ ਵਿਖੇ ਝਪਟਮਾਰਾਂ ਵਲੋਂ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਹੋਇਆ ਇਕ ਬਜ਼ੁਰਗ ਮਾਤਾ ਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਮਾਰ ਕੇ ਖੋਹ ਲਈਆਂ ਗਈਆਂ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਮੇਜਰ ਪੰਜਕੋਹਾ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਦੋ ਨੌਜਵਾਨ ਜੋ ਕਿ ਪਲਸਰ ਮੋਟਰਸਾਈਕਲ ‘ਤੇ ਸਵਾਰ ਸਨ ਤੇ ਚਿਹਰੇ ਮਾਸਕ ਨਾਲ ਢਕੇ ਹੋਏ ਸਨ । ਉਨ੍ਹਾਂ ਦੁਆਰਾ ਬਜ਼ੁਰਗ ਮਾਤਾ ਅਜਮੇਰ ਕੌਰ (82) ਜੋ ਕਿ ਆਪਣੇ ਘਰ ਦੇ ਅੱਗੇ ਖੜ੍ਹੀ ਸੀ ਉਸ ਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟਮਾਰਾਂ ਦੁਆਰਾ ਝਪਟ ਮਾਰ ਕੇ ਲਾਹ ਲਈਆਂ ਗਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ |