ਸਰਹੱਦੀ ਖੇਤਰ ਦੀਆਂ ਮੰਡੀਆਂ ‘ਚ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

0
28

ਖੇਮਕਰਨ (TLT) – ਖੇਮਕਰਨ ਦੇ ਸਰਹੱਦੀ ਖੇਤਰ ‘ਚ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਚਾਲੂ ਕਰਨ ਦੇ ਦਾਅਵਿਆਂ ਦੇ ਉਲਟ ਅੱਜ ਤੱਕ ਖ਼ਰੀਦ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਬਾਰਡਰ ਕਿਸਾਨ ਵੈੱਲਫੇਅਰ ਯੂਨੀਅਨ ਵਲੋਂ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਅਨਾਜ ਮੰਡੀ ਖੇਮਕਰਨ ਵਿਚ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਸੈਕਟਰੀ ਮਾਰਕੀਟ ਕਮੇਟੀ ਖੇਮਕਰਨ ਨੂੰ ਦਿੱਤਾ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਖ਼ਰੀਦ ਚਾਲੂ ਨਾ ਹੋਈ ਤਾਂ ਸੜਕਾਂ ਜਾਮ ਕਰ ਦਿੱਤਿਆਂ ਜਾਣਗੀਆਂ। ਕਿਸਾਨਾਂ ਨੇ ਕੇਂਦਰ ਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।