ਬੈਂਕ ‘ਚੋਂ 4 ਕਰੋੜ ਲੈ ਕੇ ਰਫੂਚੱਕਰ ਹੋਏ ਗਾਰਡ ਨੂੰ ਸੋਸ਼ਲ ਮੀਡੀਆ ਨੇ ਫਸਾਇਆ

0
111

ਚੰਡੀਗੜ੍ਹ (TLT) ਇੱਥੇ ਐਕਸਿਸ ਬੈਂਕ ਵਿੱਚੋਂ ਚੋਰੀ ਕਰਨ ਵਾਲਾ ਗਾਰਡ ਗ੍ਰਿਫ਼ਤਾਰ ਹੋ ਗਿਆ ਹੈ। ਮੁਲਜ਼ਮ ਸੁਨੀਲ ਕੁਮਾਰ ਨੂੰ ਮਨੀਮਾਜਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੁਨੀਲ ਕੁਮਾਰ ਨੇ ਐਕਸਿਸ ਬੈਂਕ ਵਿੱਚੋਂ 4 ਕਰੋੜ ਰੁਪਏ ਚੋਰੀ ਕੀਤੇ ਸੀ। ਇਸ ਨੂੰ ਚੰਗੀਗੜ੍ਹ ਦੀ ਸਭ ਤੋਂ ਵੱਡੀ ਚਾਰੀ ਕਿਹਾ ਜਾ ਰਿਹਾ ਹੈ। ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਨੂੰ ਮਨੀਮਾਜਰਾ ਤੋਂ ਗ੍ਰਿਫਤਾਰ ਕੀਤਾ ਹੈ। ਉਹ ਐਕਸਿਸ ਬੈਂਕ ਵਿੱਚ ਗਾਰਡ ਸੀ ਤੇ 4 ਕਰੋੜ ਦੇ ਕਰੀਬ ਰੁਪਏ ਚੋਰੀ ਕਰ ਲਏ ਸੀ। ਉਹ ਪਿਛਲੇ 4 ਸਾਲਾ ਤੋਂ ਇਸੇ ਬੈਂਕ ਵਿੱਚ ਕੰਮ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਫੜਿਆ ਗਿਆ ਤਾਂ ਮੌਕੇ ਤੋਂ 3.14 ਲੱਖ ਦੇ ਕਰੀਬ ਰੁਪਏ ਬਰਾਮਦ ਹੋਏ। ਮੁਲਜ਼ਮ ਨੇ ਬਾਕੀ ਰਕਮ ਕਿਸੇ ਹੋਰ ਜਗ੍ਹਾ ਰੱਖੀ ਸੀ। ਇਸ ਦੌਰਾਨ ਬੈਂਕ ਦੀ ਵੀ ਲਾਪ੍ਰਵਾਹੀ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਗ੍ਰਿਫਤਾਰ ਕਤਾ ਹੈ। ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਸੀ। ਉਸ ਨੇ ਅਜੇ 70-80 ਹਜ਼ਾਰ ਦੇ ਕਰੀਬ ਹੀ ਰੁਪਏ ਖਰਚ ਕੀਤੇ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਮੋਟਰਸਾਈਕਲ ‘ਤੇ ਹੀ ਪੈਸੇ ਦੇ ਬੈਗ ਰੱਖ ਕੇ ਚੰਡੀਗੜ੍ਹ ਤੋਂ ਬਾਹਰ ਗਿਆ ਸੀ।