ਇੰਦੌਰਾ ਦੇ ਪਿੰਡ ਸਨੌਰ ਵਿਚ ਟਰੈਕਟਰ ਦੇ ਟਾਇਰ ਹੇਠਾਂ ਆਉਣ ਨਾਲ ਚਾਲਕ ਦੀ ਮੌਤ

0
46

ਡਮਟਾਲ (TLT) – ਬਲਾਕ ਇੰਦੌਰਾ ਦੇ ਪਿੰਡ ਮੰਡ ਸਨੌਰ ਵਿਖੇ ਇਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਮੋਨੂ ਉਰਫ਼ ਭੀਮਾ 35 ਸਾਲ ਵਜੋਂ ਹੋਈ ਹੈ। ਮ੍ਰਿਤਕ ਰਾਤ ਨੂੰ ਟਰੈਕਟਰ ਟਰਾਲੀ ਤੋਂ ਘਰ ਆ ਰਿਹਾ ਸੀ ਕਿ, ਟਰੈਕਟਰ ਉਸ ਦੇ ਘਰ ਨੇੜੇ ਬੇਕਾਬੂ ਹੋ ਕੇ, ਇਕ ਦਰਖ਼ਤ ਵਿਚ ਜਾ ਵੱਜਿਆ। ਹਾਦਸਾਗ੍ਰਸਤ, ਮੋਨੂੰ ਪਿਛਲੇ ਟਾਇਰ ਹੇਠਾਂ ਡਿਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।