ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਉਂ ਬੀ.ਐਸ.ਐਫ. ਨੇ ਕਰੋੜਾਂ ਦੀ ਹੈਰੋਇਨ ਸਣੇ ਇਕ ਨੂੰ ਕੀਤਾ ਕਾਬੂ

0
39

ਫ਼ਾਜ਼ਿਲਕਾ (TLT) – ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ, ਮੋਬਾਈਲ ਫ਼ੋਨ, ਸਿਮ ਕਾਰਡ ਸਣੇ ਇਕ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀ.ਐਸ.ਐਫ. ਦੀ 52 ਬਟਾਲੀਅਨ ਦੇ ਜਵਾਨਾਂ ਨੇ ਬੀ.ਓ.ਪੀ. ਲੱਖਾਂ ਅਸਲੀ ਨੇੜਿਉਂ 8 ਪੈਕਟ ਹੈਰੋਇਨ, ਇਕ ਸੈਮਸੰਗ ਮੋਬਾਈਲ, 2 ਸਿਮ ਕਾਰਡ ਬੀ.ਐਸ.ਐਨ.ਐਲ. ਅਤੇ ਏਅਰਟੇਲ, ਇਕ ਦੇਸੀ ਸ਼ਰਾਬ ਦੀ ਬੋਤਲ ਅਤੇ 50 ਰੁਪਏ ਭਾਰਤੀ ਕਰੰਸੀ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈਂ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂਅ ਗੁਰਦੀਪ ਸਿੰਘ ਹੈ ਅਤੇ ਇਸ ਕੋਲੋਂ ਬਰਾਮਦ ਹੋਈ ਹੈਰੋਇਨ ਦਾ ਵਜ਼ਨ ਕਰੀਬ 6 ਕਿੱਲੋ 520 ਗ੍ਰਾਮ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।