ਡਾ.ਅੰਬੇਡਕਰ ਚੌਕ ‘ਚ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਭਾਜਪਾ ਤੇ ਸ਼੍ਰੋਅਦ ਆਗੂਆਂ ਖ਼ਿਲਾਫ਼ ਹੋਈ ਨਾਅਰੇਬਾਜ਼ੀ

0
61

 ਜਲੰਧਰ (TLT) ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ.ਭੀਮਰਾਓ ਅੰਬੇਡਕਰ ਦੀ ਜੈਅੰਤੀ ਤੇ ਡਾ.ਅੰਬੇਡਕਰ ਚੌਕ ‘ਚ ਬਾਬਾ ਸਾਹਿਬ ਦੀ ਪ੍ਰਤੀਮਾ ‘ਤੇ ਫੁੱਲ ਭੇਟ ਕਰਨ ਪਹੁੰਚੇ ਭਾਜਾਪਾ ਆਗੂਆਂ ਨੂੰ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੰਗਠਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਨਿਲ ਸੱਚਰ, ਮਹਿਲਾ ਪ੍ਰਧਾਨ ਮੀਨੂੰ ਸ਼ਰਮਾ ਸਮੇਤ ਕਈ ਵੱਡੇ ਆਗੂਆਂ ਖ਼ਿਲਾਫ਼ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੰਗਠਨਾਂ ਦੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ। ਉੱਥੇ, ਬੀਆਰ ਅੰਬੇਡਕਰ ਨੂੰ ਫੁੱਲ ਭੇਟ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੰਗਠਨਾਂ ਦੇ ਵਿਰੋਧ ਨੂੰ ਦੇਖਦਿਆਂ ਮੌਕੇ ‘ਤੇ ਮੌਜੂਦ ਭਾਰੀ ਗਿਣਤੀ ‘ਚ ਪੁਲਿਸ ਨੇ ਭਾਜਪਾ ਆਗੂਆਂ ਨੂੰ ਘੇਰੇ ‘ਚ ਲੈ ਲਿਆ। ਸੰਗਠਨਾਂ ਦਾ ਦੋਸ਼ ਹੈ ਕਿ ਭਾਜਪਾ ਸੰਵਿਧਾਨ ਵਿਰੋਧੀ ਹੈ ਤੇ ਡਾ. ਭੀਮਰਾਓ ਅੰਬੇਡਕਰ ਦੇ ਤਿਆਰ ਕੀਤੇ ਗਏ ਸੰਵਿਧਾਨ ‘ਚ ਬਦਲਾਅ ਕਰਨਾ ਚਾਹੁੰਦੀ ਹੈ। ਡਾ.ਭੀਮਰਾਓ ਅੰਬੇਡਕਰ ਜੈਅੰਤੀ ਦੇ ਸਮਾਗਮ ਨੂੰ ਦੇਖਦਿਆਂ ਭਾਰੀ ਗਿਣਤੀ ‘ਚ ਪੁਲਿਸ ਬਲ ਡਾ. ਅੰਬੇਡਕਰ ਚੌਕ ‘ਚ ਤਾਇਨਾਤ ਹੈ