ਮੰਡੀ ਘੁਬਾਇਆ ‘ਚ ਸਰਕਾਰ ਦੇ ਆਦੇਸ਼ਾਂ ਦੀ ਨਿਕਲ ਰਹੀ ਹੈ ਫੂਕ, ਨਹੀ ਹੋ ਰਹੀ ਖ਼ਰੀਦ

0
40

ਮੰਡੀ ਘੁਬਾਇਆ (TLT) – ਪੰਜਾਬ ਦੀ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਲਈ 10 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਆਦੇਸ਼ ਕੀਤੇ ਜਾ ਚੁੱਕੇ ਸਨ ਤਾਂ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ‘ਚ ਕੋਈ ਵੀ ਮੁਸ਼ਕਿਲ ਸਹਿਣ ਨਾ ਕਰਨੀ ਪਵੇ । ਪਰ ਪੰਜਾਬ ਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਸਰਹੱਦੀ ਖੇਤਰ ਦੇ ਪਿੰਡ ਮੰਡੀ ਘੁਬਾਇਆ ਵਿਖੇ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ । ਵਰਨਣਯੋਗ ਗੱਲ ਇਹ ਹੈ ਕਿ 10 ਅਪ੍ਰੈਲ ਤੋਂ ਸਰਕਾਰ ਦੇ ਅਨੁਸਾਰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀ ਘੁਬਾਇਆ ਦੇ ‘ਚ ਅੱਜ ਕਿਸੇ ਵੀ ਖ਼ਰੀਦ ਏਜੰਸੀ ਦਾ ਅਧਿਕਾਰੀ ਕਣਕ ਦੀ ਖ਼ਰੀਦ ਕਰਨ ਲਈ ਨਹੀ ਪੁੱਜਿਆ |