ਕੰਬਾਈਨ ਦੀ ਚੰਗਿਆੜੀ ਤੋਂ ਕਣਕ ਨੂੰ ਲੱਗੀ ਅੱਗ ,ਕਣਕ ਤੇ ਨਾੜ ਸੜ ਕੇ ਸੁਆਹ

0
51

ਗੁਰੂ ਹਰ ਸਹਾਏ (TLT) – ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਝਾਵਲਾ ‘ਚ ਖੇਤਾਂ ‘ਚ ਕਣਕ ਦੀ ਕਟਾਈ ਕਰਨ ਸਮੇਂ ਕੰਬਾਈਨ ਤੋਂ ਨਿਕਲੀ ਚੰਗਿਆੜੀ ਨਾਲ ਖੇਤਾਂ ‘ਚ ਖੜੀ ਕਣਕ ਤੇ ਨਾੜ ਸੜ ਕੇ ਸੁਆਹ ਹੋ ਗਿਆ ,ਅੱਗ ਦੀ ਲਪੇਟ ‘ਚ, ਕਿਸਾਨ ਬਗੀਚਾ ਸਿੰਘ ,ਗੁਲਸ਼ਨ ਕੁਮਾਰ ਅਤੇ ਮਦਨ ਲਾਲ ਦੀ ਇਕ – ਇਕ ਏਕੜ ਕਣਕ ਸੜ ਗਈ ਤੇ ਕਿਸਾਨ ਬਗੀਚਾ ਸਿੰਘ ਦਾ ਦੋ ਏਕੜ ਨਾੜ ਵੀ ਸੜ ਗਿਆ ।