ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਹੁੰਚੇ ਹਸਪਤਾਲ ,ਜ਼ਖ਼ਮੀ ਅਧਿਆਪਕ ਨਾਲ ਕੀਤੀ ਮੁਲਾਕਾਤ

0
66

ਬਟਾਲਾ, (TLT) – ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਜ ਤੜਕੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਮੈਡਮ ਸੰਤੋਸ਼ ਰਾਣੀ ਦਾ ਹਾਲ-ਚਾਲ ਪੁੱਛਣ ਉਪਰੰਤ ਐਸ.ਐਸ.ਪੀ. ਬਟਾਲਾ ਨੂੰ ਮਿਲੇ। ਦੱਸ ਦਈਏ ਕਿ ਬੀਤੇ ਦਿਨ ਪਿੰਡ ਪੰਜਗਰਾਈਆਂ ਦੇ ਸਰਕਾਰੀ ਸਕੂਲ ਦੇ ਅਧਿਆਪਕ ਪਿੰਡ ’ਚ ਘਰ-ਘਰ ਜਾ ਕੇ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖਲਾ ਲੈਣ ਲਈ ਜਾਗਰੂਕ ਕਰ ਰਹੇ ਸਨ, ਕਿ ਅਚਨਚੇਤ ਮੈਡਮ ਸੰਤੋਸ਼ ਰਾਣੀ ਆਪਣੇ ਸਾਬਕਾ ਵਿਦਿਆਰਥੀ ਦੇ ਘਰ ਪਹੁੰਚ ਗਏ, ਇਹ ਉਹ ਵਿਦਿਆਰਥੀ ਸੀ, ਜਿਸ ਨੂੰ ਉਸ ਸਮੇਂ ਪੜ੍ਹਾਈ ਕਾਰਨ ਕਿਤੇ ਚਪੇੜ ਮਾਰ ਦਿੱਤੀ ਗਈ ਹੋਵੇਗੀ, ਮਨ ਵਿਚ ਪੁਰਾਣੀ ਰੰਜਿਸ਼ ਰੱਖਦਿਆਂ, ਉਸ ਵਿਦਿਆਰਥੀ ਨੇ ਮੈਡਮ ’ਤੇ ਹਮਲਾ ਕਰ ਦਿੱਤਾ ਤੇ ਉਸ ਹਮਲੇ ’ਚ ਮੈਡਮ ਦੇ ਸਿਰ ’ਚ ਗੰਭੀਰ ਸੱਟ ਲੱਗੀ |