ਦਰਦਨਾਕ ਸੜਕ ਹਾਦਸੇ ‘ਚ ਇੱਕ ਦੀ ਮੌਤ

0
63

ਰਾਜਾਸਾਂਸੀ (TLT) – ਰਾਜਾਸਾਂਸੀ ਨੇੜੇ ਅੱਜ ਤੜਕੇ ਹੋਏ ਦਰਦਨਾਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਤੋਂ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਰਾਜੂ ਪੁੱਤਰ ਚਰਨ ਸਿੰਘ ਵਾਸੀ ਕਾਦੀਆਂ ਜੋ ਕਿ ਸੁੱਮੋ ਗੱਡੀ ‘ਤੇ ਤੜਕੇ ਅੰਮ੍ਰਿਤਸਰ ਤੋਂ ਅਜਨਾਲਾ ਨੂੰ ਜਾ ਰਿਹਾ ਸੀ, ਜਿਸ ਦੀ ਗੱਡੀ ਬੇਕਾਬੂ ਹੋਣ ਕਾਰਣ ਸੜਕ ਨਾਲ ਡੂੰਘੇ ਖੱਡਿਆਂ ਵਿਚ ਜਾ ਡਿੱਗੀ, ਜਿਸ ਕਾਰਨ ਉਕਤ ਗੱਡੀ ਚਾਲਕ ਵਿਅਕਤੀ ਦੀ ਮੌਤ ਹੋ ਗਈ।