ਸ਼੍ਰੋਮਣੀ ਕਮੇਟੀ ਨੇ ਲੜਕੀਆਂ ਦੀ ਖੇਡ ਅਕੈਡਮੀ ਸਬੰਧੀ 15-16 ਅਪ੍ਰੈਲ ਨੂੰ ਰੱਖੇ ਟਰਾਇਲ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਕੀਤੇ ਮੁਲਤਵੀ

0
39

ਅੰਮ੍ਰਿਤਸਰ (TLT) – ਸ਼੍ਰੋਮਣੀ ਕਮੇਟੀ ਵਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਵਿਚ ਦਾਖ਼ਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 15 ਤੇ 16 ਅਪ੍ਰੈਲ ਨੂੰ ਜੋ ਟਰਾਇਲ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੱਖੇ ਗਏ ਸਨ, ਉਹ ਟਰਾਇਲ ਫਿਲਹਾਲ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਨ੍ਹਾਂ ਟਰਾਇਲਾਂ ਸਬੰਧੀ ਦੁਬਾਰਾ ਤਰੀਕਾਂ ਨਿਰਧਾਰਿਤ ਕੀਤੀਆਂ ਜਾਣਗੀਆਂ, ਜਿਸ ਬਾਰੇ ਖਿਡਾਰਨਾਂ ਨੂੰ ਖ਼ਬਰ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ।