ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਇਕ ਪੁਲਿਸ ਨੌਜਵਾਨ ਬੇਹੋਸ਼, ਹਾਲਤ ਨਾਜ਼ੁਕ

0
78

ਬਠਿੰਡਾ (TLT) – ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਇਕ ਪੁਲਿਸ ਨੌਜਵਾਨ ਦੇ ਬੇਹੋਸ਼ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਜਨ ਸੇਵਾ ਸਹਾਰਾ ਕਲੱਬ ਦੇ ਵਰਕਰਾਂ ਨੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਅਤੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਹੋਇਆ ਮੁੱਢਲਾ ਇਲਾਜ ਕਰਨ ਤੋਂ ਬਾਅਦ ਰੈਫ਼ਰ ਕਰ ਦਿੱਤਾ । ਪੁਲਿਸ ਨੌਜਵਾਨ ਦੀ ਡਿਊਟੀ ਪੁਲਿਸ ਲਾਈਨ ਵਿਚ ਸੀ ਅਤੇ ਲਾਈਨ ਅਫ਼ਸਰ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ ।