ਅੱਗ ਲੱਗਣ ਨਾਲ 1 ਏਕੜ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ

0
58

ਬੁਢਲਾਡਾ (TLT) – ਸਥਾਨਕ ਸ਼ਹਿਰ ਦੇ ਬਾਹਰ ਕੁਲਾਣਾ ਰੋਡ ਦੇ ਖੇਤਾਂ ‘ਚ ਅੱਗ ਲੱਗਣ 1 ਏਕੜ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਖੇਤ ਨੇੜੇ ਪੈਂਦੀਆਂ ਝੁੱਗਿਆਂ ਵਾਲੇ ਪਾਸੀਓ ਲੱਗੀ ਇਸ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸਾਨ ਆਗੂ ਜਥੇਦਾਰ ਗਿਆਨ ਸਿੰਘ ਗਿੱਲ ਨੇ ਦੱਸਿਆ ਕਿ ਬਾਅਦ ਦੁਪਹਿਰ ਅਚਾਨਕ ਅੱਗ ਲੱਗਣ ਕਾਰਨ ਸੁਖਵਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਵਾਰਡ ਨੰਬਰ 2 ਬੁਢਲਾਡਾ ਦੀ ਪੱਕੀ ਖੜੀ ਕਣਕ ਸੜ ਕੇ ਸੁਆਹ ਹੋ ਗਈ ਹੈ ਅਤੇ ਕੁੱਝ ਨੇੜਲੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ |