ਸੜਕ ‘ਤੇ ਹੋਈ ਲੜਾਈ ਮਗਰੋਂ ਸ਼ਖਸ ਨੇ ਵਰ੍ਹਾਈਆਂ ਅੰਨੇਵਾਹ ਗੋਲ਼ੀਆਂ, ਕਾਲਜ ਵਿਦਿਆਰਥੀ ਦੀ ਮੌਤ, ਇਕ ਜ਼ਖ਼ਮੀ

0
77

ਨਵੀਂ ਦਿੱਲੀ (TLT) ਰੋਡਰੇਜ ਦੇ ਮਾਮਲੇ ਦਿੱਲੀ ‘ਚ ਲਗਾਤਾਰ ਵਧ ਰਹੇ ਹਨ। ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਰੋਹਿਣੀ ਤੋਂ ਆਇਆ ਹੈ। ਜਿੱਥੇ 22 ਸਾਲ ਦੇ ਇਕ ਲਾਅ ਵਿਦਿਆਰਥੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦਾ 23 ਸਾਲ ਦਾ ਚਚੇਰਾ ਭਰਾ ਜ਼ਖ਼ਮੀ ਹੋ ਗਿਆ।

ਕਾਲਜ ‘ਚ ਕੁਝ ਦਸਤਾਵੇਜ਼ ਜਮ੍ਹਾ ਕਰਾਉਣ ਗਿਆ ਸੀ

ਦੱਸਿਆ ਜਾ ਰਿਹਾ ਕਿ ਖਜੂਰੀ ਖਾਸ ਦਾ ਰਹਿਣ ਵਾਲਾ ਨੌਜਵਾਨ ਰੋਹਿਣੀ ਸਥਿਤ ਕਾਲਜ ‘ਚ ਆਪਣੇ ਕੁਝ ਦਸਤਾਵੇਜ਼ ਜਮ੍ਹਾ ਕਰਾਉਣ ਪਹੁੰਚਿਆ ਸੀ। ਸੀਐਨਜੀ ਪੰਪ ‘ਤੇ ਮੁਲਜ਼ਮ ਨਾਲ ਬਹਿਸ ਹੋ ਗਈ। ਉਸ ਸ਼ਖਸ ਨੇ ਇਸ ਤੋਂ ਬਾਅਦ ਸਿੱਧਾ ਆਪਣੀ ਕਾਰ ‘ਚੋਂ ਪਿਸਤੌਲ ਕੱਢਿਆ ਤੇ ਨੌਜਵਾਨਾਂ ‘ਤੇ ਗੋਲ਼ੀਆਂ ਦਾਗ ਦਿੱਤੀਆਂ।

ਦੋਵਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਯਸ਼ ਨਾਮਕ ਨੌਜਵਾਨ ਨੂੰਮ੍ਰਤਕ ਕਰਾਰ ਦੇ ਦਿੱਤਾ। ਪੁਲਿਸ ਦਾ ਕਹਿਣਾ ਕਿ ਸ਼ੁਰੂਆਤੀ ਜਾਂਚ ਮਗਰੋਂ ਇਹ ਮਾਮਲਾ ਰੋਡਰੇਜ ਦਾ ਨਜਰ ਆ ਰਿਹਾ ਹੈ। ਪੁਲਿਸ ਹੁਣ ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵ ਕੈਮਰੇ ਦੇਖ ਰਹੀ ਹੈ।

ਚਸ਼ਮਦੀਦਾਂ ਨੂੰ ਭਾਲ ਰਹੀ ਪੁਲਿਸ

ਪੁਲਿਸ ਦਾ ਕਹਿਣਾ ਹੈ ਕਿ ਪ੍ਰਤੱਖਦਰਸ਼ੀਆਂ ਨੂੰ ਵੀ ਲੱਭਿਆ ਜਾ ਰਿਹਾ ਹੈ। ਤਾਂ ਕਿ ਘਟਨਾਕ੍ਰਮ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਪੁਲਿਸ ਨੂੰ ਉਮੀਦ ਹੈ ਕਿ ਜਿਵੇਂ ਹੀ ਦੂਜਾ ਜ਼ਖ਼ਮੀ ਨੌਜਵਾਨ ਹੋਸ਼ ‘ਚ ਆਵੇਗਾ ਉਸ ਦਾ ਬਿਆਨ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮ ਜਲਦ ਹੀ ਗ੍ਰਿਫਤ ‘ਚ ਹੋਵੇਗਾ।

ਪੁਲਿਸ ਨੂੰ ਅਜੇ ਇਸ ਬਾਬਤ ਕੋਈ ਜਾਣਕਾਰੀ ਨਹੀਂ ਮਿਲੀ ਕਿ ਦੋਵਾਂ ਪੱਖਾਂ ‘ਚ ਝਗੜਾ ਸ਼ੁਰੂ ਕਿਸ ਗੱਲ ਤੋਂ ਹੋਇਆ ਸੀ। ਪਰ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਸੜਕ ‘ਤੇ ਹੀ ਕੁਝ ਹੋਇਆ ਹੋਵੇਗਾ। ਡੀਸੀਪੀ ਰੋਹਿਣੀ ਪ੍ਰਣਵ ਤਿਆਲ ਨੇ ਕਿਹਾ ਕਿ ਜਲਦ ਹੀ ਇਸ ਮਾਮਲੇ ‘ਚ ਖੁਲਾਸਾ ਕਰਕੇ ਦੋਸ਼ੀ ਨੂੰ ਫੜਿਆ ਜਾਵੇਗਾ।