ਬੀ.ਐੱਸ.ਐਫ. ਨੇ ਰਾਵੀ ਦਰਿਆ ਵਿਚ ਬੋਤਲ ਵਿਚੋਂ ਅੱਧਾ ਕਿੱਲੋ ਹੈਰੋਇਨ ਕੀਤੀ ਬਰਾਮਦ

0
45

ਗੱਗੋਮਾਹਲ, ਅਜਨਾਲਾ (TLT) – ਥਾਣਾ ਰਮਦਾਸ ਅਧੀਨ ਆਉਂਦੀ ਬੀ.ਓ.ਪੀ. ਛੰਨਾ ਨੇੜਿਉਂ ਬੀ.ਐੱਸ.ਐਫ. 73 ਬਟਾਲੀਅਨ ਦੇ ਜਵਾਨਾਂ ਨੇ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐਫ. ਦੇ ਜਵਾਨਾਂ ਨੇ ਅੱਜ ਸਵੇਰੇ ਰਾਵੀ ਦਰਿਆ ਵਿਚ ਪਾਕਿਸਤਾਨ ਵਾਲੀ ਸਾਈਡ ਤੋਂ ਇਕ ਬੋਤਲ ਤੈਰਦੀ ਹੋਈ ਵੇਖੀ , ਜਿਸ ਨੂੰ ਕਬਜ਼ੇ ਵਿਚ ਲਿਆ ਤਾਂ ਉਸ ਵਿਚ ਕਰੀਬ ਅੱਧਾ ਕਿੱਲੋ ਹੈਰੋਇਨ ਭਰੀ ਹੋਈ ਸੀ। ਫਿਲਹਾਲ ਬੀ.ਐੱਸ.ਐਫ. ਅਤੇ ਏਜੰਸੀਆਂ ਵਲੋਂ ਜਾਂਚ ਜਾਰੀ ਹੈ।