ਪੰਜਾਬ ਪੁਲਿਸ ਦੇ ਨਾਕੇ ਤੋਂ ਦੁਖੀ ਦੁਕਾਨਦਾਰਾਂ ਨੇ ਕੀਤਾ ਚੱਕਾ ਜਾਮ

0
68

ਮਹਿਲ ਕਲਾਂ, (ਬਰਨਾਲਾ) (TLT) – ਪੰਜਾਬ ਪੁਲਿਸ ਵਲੋਂ ਕਸਬਾ ਮਹਿਲ ਕਲਾਂ ਦੇ ਮੁੱਖ ਚੌਕ ਵਿਚ ਲਗਾਏ ਜਾਂਦੇ ਨਾਕਿਆਂ ਤੋਂ ਦੁਖੀ ਹੋਏ ਦੁਕਾਨਦਾਰਾਂ ਵਲੋਂ ਲੁਧਿਆਣਾ ਬਠਿੰਡਾ ਮੁੱਖ ਮਾਰਗ ਨੂੰ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਮੁੱਖ ਚੌਕ ਵਿਚ ਲਗਾਏ ਜਾਂਦੇ ਨਾਕੇ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ, ਪੁਲਿਸ ਦੇ ਡਰ ਕਾਰਨ ਲੋਕ ਇੱਥੋਂ ਦੇ ਬਾਜ਼ਾਰ ਵਿਚ ਆਉਣ ਤੋਂ ਡਰਦੇ ਹਨ। ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਦੁਕਾਨਦਾਰ ਹੁਣ ਸਥਾਨਕ ਪੁਲਿਸ ਦੇ ਇਸ ਰਵੱਈਏ ਤੋਂ ਦੁਖੀ ਹਨ।