ਭਾਰਤ ਦੀ ਇਜਾਜ਼ਤ ਲਏ ਬਿਨਾਂ ਅਮਰੀਕਾ ਨੇ ਲਕਸ਼ਦੀਪ ਨੇੜੇ ਭੇਜਿਆ ਆਪਣਾ ਜੰਗੀ ਬੇੜਾ, ਹੋ ਸਕਦੈ ਵਿਵਾਦ

0
51

ਨਵੀਂ ਦਿੱਲੀ (TLT) ਭਾਰਤ ਸਰਕਾਰ ਵਲੋਂ ਬਰੀਕੀ ਨਾਲ ਪਰਖੇ ਜਾ ਰਹੇ ਅਮਰੀਕੀ ਜਲ ਸੈਨਾ ਦੇ ਸੱਤਵੇਂ ਬੇੜੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਭਾਰਤ ਦੀ ਆਗਿਆ ਬਿਨਾਂ ਲਕਸ਼ਦੀਪ ਦੇ ਨੇੜੇ ਵਿਸ਼ੇਸ਼ ਆਰਥਿਕ ਖ਼ਿੱਤੇ ਦੇ ਅੰਦਰ ‘ਫ੍ਰੀਡਮ ਆਫ਼ ਨੇਵੀਗੇਸ਼ਨ ਆਪ੍ਰੇਸ਼ਨ’ ਚਲਾਇਆ। ਇਹ ਅਮਰੀਕੀ ਆਪ੍ਰੇਸ਼ਨ ਭਾਰਤ ਦੀ ਸਮੁੰਦਰੀ ਸੁਰੱਖਿਆ ਨੀਤੀ ਦੇ ਖਿਲਾਫ ਹੈ। ਇਹ ਬਿਆਨ ਭਾਰਤ ਅਮਰੀਕਾ ਵਿਚਕਾਰ ਵਿਵਾਦ ਦਾ ਕਾਰਨ ਬਣ ਸਕਦਾ ਹੈ। ਇਸ ਵਕਤ ਅਮਰੀਕਾ ਭਾਰਤ ਦੇ ਨੇੜਲੇ ਰਣਨੀਤਕ ਸਾਂਝੀਦਾਰਾਂ ‘ਚ ਸ਼ੁਮਾਰ ਹੈ।