ਵਿਆਹੁਤਾ ਔਰਤ ਨੇ ਆਪਣੇ ਮਾਸੂਮ ਬੱਚਿਆਂ ਸਮੇਤ ਨਿਗਲਿਆ ਜ਼ਹਿਰ

0
38

ਬਟਾਲਾ (TLT) – ਬਟਾਲਾ ਦੇ ਪਿੰਡ ਦਿਆਲਗੜ੍ਹ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਵਲੋਂ ਖੁਦ ਜ਼ਹਿਰ ਖਾਣ ਸਮੇਤ ਆਪਣੀ 6 ਸਾਲ ਦੀ ਬੱਚੀ ਅਤੇ 4 ਸਾਲ ਦੇ ਲੜਕੇ ਨੂੰ ਵੀ ਜ਼ਹਿਰ ਦੇ ਦਿੱਤਾ। ਤਿੰਨਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪ੍ਰੰਤੂ ਮਗਰੋਂ ਇਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਰੈਫ਼ਰ ਕੀਤਾ ਗਿਆ। ਜਿੱਥੇ ਤਿੰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।