ਕੋਬਰਾ ਕਮਾਂਡੋ ਬਲਰਾਜ ਸਿੰਘ ‘ਤੇ ਮੈਨੂੰ ਅਤੇ ਪੂਰੇ ਦੇਸ਼ ਨੂੰ ਮਾਣ – ਕੈਪਟਨ ਅਮਰਿੰਦਰ ਸਿੰਘ

0
54

ਚੰਡੀਗੜ੍ਹ (TLT) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਾਦਰ ਕੋਬਰਾ ਕਮਾਂਡੋ ਬਲਰਾਜ ਸਿੰਘ ਨਾਲ ਗੱਲ ਕੀਤੀ , ਜਿਸ ਨੇ ਹਾਲ ਹੀ ਵਿਚ ਫ਼ੌਜ ਉੱਪਰ ਹੋਏ ਨਕਸਲਵਾਦੀ ਹਮਲੇ ਦੌਰਾਨ ਖ਼ੁਦ ਦੇ ਪੇਟ ਵਿਚ ਗੋਲੀ ਲੱਗੀ ਹੋਣ ਦੇ ਬਾਵਜੂਦ ਆਪਣੇ ਸਾਥੀ ਜਵਾਨ ਦੀ ਗੋਲੀ ਲੱਗਣ ਕਾਰਣ, ਜ਼ਖਮੀ ਹੋਈ ਲੱਤ ‘ਤੇ ਆਪਣੀ ਪੱਗ ਬੰਨ੍ਹ ਕੇ ਉਸ ਦੀ ਜਾਨ ਬਚਾਈ। ਕੈਪਟਨ ਨੇ ਕਿਹਾ ਕਿ – ਮੈਨੂੰ ਖ਼ੁਸ਼ੀ ਹੈ ਕਿ ਬਲਰਾਜ ਸਿਹਤਯਾਬ ਹੋ ਰਹੇ ਹਨ ਤੇ ਮੈਨੂੰ ਅਤੇ ਪੂਰੇ ਦੇਸ਼ ਨੂੰ ਉਨ੍ਹਾਂ ‘ਤੇ ਮਾਣ ਹੈ।