ਕੋਵਿਡ-19 ਦੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਕੀਤੀ ਖੁਦਕੁਸ਼ੀ

0
59

ਸ੍ਰੀ ਗੰਗਾਨਗਰ (TLT) ਕੋਵਿਡ-19 ਦੀ ਡਿਊਟੀ ਤੇ ਤਾਇਨਾਤ ਸਰਕਾਰੀ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ ਹੈ। ਪੁਲਿਸ ਨੇ ਹੁਣ ਇਸ ਕੇਸ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਡਾਕਟਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਮੌਤ ਨੂੰ ਗ਼ਲੇ ਲਾ ਲਿਆ।


ਮ੍ਰਿਤਕ ਡਾਕਟਰ ਪ੍ਰਿੰਸ ਭਾਟੀਆ (35) ਨੇ ਆਪਣੇ ਘਰ ਅੰਦਰ ਹੀ ਇਹ ਕੱਦਮ ਚੁੱਕਿਆ ਜਿਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਮੁਤਾਬਿਕ ਉਸ ਨੂੰ ICU ਵਿੱਚ ਰੱਖਿਆ ਗਿਆ ਸੀ ਤੇ ਉਸ ਦੀ ਹਾਲਤ ਸਥਿਰ ਸੀ।

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਕਜ ਵਰਮਾ ਜੋ ਚੀਫ ਮੈਡੀਕਲ ਹੈਲਥ ਅਫ਼ਸਰ (CMHO) ਵਿੱਚ ਕਲਰਕ ਹੈ ਡਾਕਟਰ ਨੂੰ ਟਰਾਂਸਫਰ ਲਈ ਤੰਗ ਪਰੇਸ਼ਾਨ ਕਰ ਰਿਹਾ ਸੀ। ਇਸ ਮਗਰੋਂ ਪੁਲਿਸ ਪੰਕਜ ਨੂੰ ਪੁੱਛ ਪੜਤਾਲ ਲਈ ਤਲਬ ਕੀਤਾ ਹੈ।

ਡਾਕਟਰ ਭਾਟੀਆ ਫਤੂਹੀ ਪਿੰਡ ਸ਼ਿਵਪੁਰ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਸੇਵਾ ਨਿਭਾ ਰਿਹਾ ਸੀ। ਇਹ ਪਿੰਡ ਹਿੰਦੂਮਾਲਕੋਟ ਇਲਾਕੇ ਵਿੱਚ ਪਾਕਿਸਤਾਨੀ ਸਰਹੱਦ ਦੇ ਨੇੜੇ ਹੈ। ਪਿਛਲੇ ਸਾਲ ਕੋਰੋਨਾਵਾਇਰਸ ਫੈਲਣ ਤੋਂ ਬਾਅਦ, ਉਹ ਜ਼ਿਲ੍ਹਾ ਹਸਪਤਾਲ ਵਿੱਚ ਟੈਸਟ ਲੈਬ ਵਿੱਚ ਡੈਪੂਟੇਸ਼ਨ ‘ਤੇ ਰਿਹਾ ਸੀ। ਬਾਅਦ ਵਿੱਚ, ਉਸਨੂੰ ਜੈਪੁਰ ਤੇ ਬੀਕਾਨੇਰ ਤੋਂ ਕੋਵਿਡ ਟੀਕਾ ਲਿਆਉਣ ਤੇ ਦੂਰ ਦੁਰਾਡੇ ਰਾਵਲਾ ਤੇ ਘਰਸਾਨਾ ਦੇ ਇਲਾਕਿਆਂ ਵਿੱਚ ਸਿਹਤ ਕੇਂਦਰਾਂ ਵਿੱਚ ਟੀਕਾ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।


ਡਾਕਟਰ ਨੇ ਦੋਸ਼ ਲਾਇਆ ਸੀ ਕੀ ਵਰਮਾ ਵੱਖ-ਵੱਖ ਥਾਵਾਂ’ ਤੇ ਉਸਦੀ ਡੈਪੂਟੇਸ਼ਨ ਦਾ ਆਦੇਸ਼ ਦੇ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਸੀਐਮਐਚਓ ਡਾ. ਗਿਰਧਾਰੀ ਲਾਲ ਮਹਿਰਾਦਾ ਨੇ ਆਪਣੇ ਦਫਤਰ ਵੱਲੋਂ ਪ੍ਰੇਸ਼ਾਨ ਕਰਨ ਤੋਂ ਇਨਕਾਰ ਕੀਤਾ ਤੇ ਦਾਅਵਾ ਕੀਤਾ ਕਿ ਡਾਕਟਰ ਭਾਟੀਆ ਮਾਈਗਰੇਨ ਤੋਂ ਪ੍ਰੇਸ਼ਾਨ ਸੀ। ਫਿਲਹਾਲ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।