ਬਿਜਲੀ ਕਰੰਟ ਲੱਗਣ ਨਾਲ 26 ਸਾਲਾ ਨੌਜਵਾਨ ਲੜਕੇ ਦੀ ਮੌਤ

0
47

ਠੱਠੀ ਭਾਈ – ਮੋਗਾ (TLT) – ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਅਧੀਨ ਪੈਂਦੇ ਇੱਥੋਂ ਨੇੜਲੇ ਪਿੰਡ ਲਧਾਈ ਕੇ ਦੇ ਵਾਸੀ 26 ਸਾਲਾ ਨੌਜਵਾਨ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨਹਾਉਣ ਤੋਂ ਬਾਅਦ ਆਪਣੇ ਵਾਲ ਸੁਕਾਉਣ ਲਈ ਹੇਅਰ ਡਰਾਇਰ (ਬਿਜਲੀ ਨਾਲ ਚੱਲਣ ਵਾਲੇ ਗਰਮ ਹਵਾ ਦੇਣ ਵਾਲਾ ਯੰਤਰ) ਨਾਲ ਜਦ ਵਾਲ ਸੁਕਾਉਣ ਲੱਗਾ ਤਾਂ ਉਹ ਬਿਜਲੀ ਕਰੰਟ ਦੀ ਲਪੇਟ ਵਿਚ ਆ ਗਿਆ. ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਇਕ ਬੱਚਾ ਅਤੇ ਗਰਭਵਤੀ ਪਤਨੀ ਅਤੇ ਬਜ਼ੁਰਗ ਬਾਪ ਛੱਡ ਗਿਆ।