ਤਹਿਸੀਲ ਅਮਲੋਹ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸੀਨੀਅਰ ਤੇ ਜੂਨੀਅਰ ਡਵੀਜ਼ਨ ਜੱਜਾਂ ਦੀਆਂ ਹੋਈਆਂ ਬਦਲੀਆਂ

0
27

ਅਮਲੋਹ (TLT) – ਤਹਿਸੀਲ ਅਮਲੋਹ ਵਿਖੇ ਪਿਛਲੇ ਲੰਬੇ ਸਮੇਂ ਤੋਂ ਤਾਇਨਾਤ ਤਹਿਸੀਲਦਾਰ ਪਰਵੀਨ ਕੁਮਾਰ ਦੀ ਜਲੰਧਰ – 2, ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਬਰਨਾਲਾ, ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਅਸ਼ੀਸ਼ ਥੱਥਈ ਦੀ ਨਿਹਾਲ ਸਿੰਘ ਵਾਲਾ ਤੇ ਸਿਵਲ ਜੱਜ ਜੂਨੀਅਰ ਡਵੀਜ਼ਨ ਕਰਨਵੀਰ ਸਿੰਘ ਦੀ ਚੰਡੀਗੜ੍ਹ ਵਿਖੇ ਬਦਲੀਆਂ ਕੀਤੀਆਂ ਗਈਆਂ ਹਨ | ਜਿਸ ਉਪਰੰਤ ਸੈਂਪੀ ਚੌਧਰੀ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਤੇ ਗੁਰਿੰਦਰ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਨੂੰ ਅਮਲੋਹ ਵਿਖੇ ਨਵੇਂ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ ਹੈ।