ਹੋਰ ਰੋਜ਼ 2 ਲੱਖ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੈਪਟਨ ਨੇ ਰੱਖਿਆ ਟੀਚਾ

0
28

ਚੰਡੀਗੜ੍ਹ (TLT) – ਕੋਵਿਡ19 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਰੋਜ਼ 2 ਲੱਖ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਮਿਥਿਆ ਹੈ। ਸਿਹਤ ਵਿਭਾਗ ਨੂੰ ਹਰ ਰੋਜ਼ 50 ਹਜ਼ਾਰ ਸੈਂਪਲ ਲੈਣ ਲਈ ਕਿਹਾ ਹੈ ਅਤੇ ਪੀ.ਜੀ.ਆਈ. ਦੇ ਆਈ.ਸੀ.ਯੂ. ਵਿਚ 50 ਬੈੱਡ ਪੰਜਾਬ ਦੇ ਮਰੀਜ਼ਾਂ ਲਈ ਰਾਖਵੇਂ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ।