ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ 4 ਅਣਪਛਾਤੇ ਮੋਬਾਈਲ ਫ਼ੋਨ, 3 ਚਾਰਜਰ, 2 ਕੇਬਲ, 2 ਹੈੱਡਫੋਨ ਅਤੇ 40 ਗ੍ਰਾਮ ਅਫ਼ੀਮ ਬਰਾਮਦ

0
36

ਅੰਮ੍ਰਿਤਸਰ (TLT) – ਅੱਜ ਜੇਲ੍ਹ ਸਟਾਫ਼ ਦੀ ਟੀਮ ਵਲੋਂ ਸੁਖਦੇਵ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਗਸ਼ਤ ਦੌਰਾਨ ਸਹਾਇਕ ਸੁਪਰਡੰਟ ਨੇ ਟਾਵਰ ਨੰ 9 ਤੋਂ 10 ਦੇ ਵਿਚਕਾਰ 4 ਅਣਪਛਾਤੇ ਮੋਬਾਈਲ ਫ਼ੋਨ, 3 ਚਾਰਜਰ, 2 ਕੇਬਲ, 2 ਹੈੱਡਫੋਨ ਅਤੇ 40 ਗ੍ਰਾਮ ਅਫ਼ੀਮ ਬਰਾਮਦ ਕੀਤੀ, ਜਿਸਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਜੇਲ੍ਹ ਦੇ ਬਾਹਰੋਂ ਸੁੱਟ ਦਿੱਤਾ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।