ਪੰਜਾਬ, ਦਿੱਲੀ, ਯੂਪੀ, ਮਹਾਰਾਸ਼ਟਰ ਸਣੇ 15 ਸੂਬਿਆਂ ‘ਚ ਮਿੰਨੀ ਲੌਕਡਾਊਨ

0
103

ਭਾਰਤ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਫ਼ਰਵਰੀ ਮਹੀਨੇ ਤੋਂ ਵੱਧਣੇ ਸ਼ੁਰੂ ਹੋ ਗਏ ਸਨ। ਉਦੋਂ ਤੋਂ ਹੀ ਕੋਰੋਨਾ ਲਾਗ ਦੇ ਕੇਸਾਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟੇ ‘ਚ ਕੋਰੋਨਾ ਲਾਗ ਦੇ 1.07 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ‘ਚ ਸਭ ਤੋਂ ਵੱਧ ਹਨ।

ਰਾਜਧਾਨੀ ਦਿੱਲੀ, ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਨੇ ਵੱਧ ਰਹੇ ਕੋਰੋਨਾ ਨੂੰ ਰੋਕਣ ਲਈ ਮਿੰਨੀ ਲਾਕਡਾਊਨ, ਨਾਈਟ ਕਰਫ਼ਿਊ ਤੇ ਹੋਰ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਾਣੋ ਇਸ ਸਮੇਂ ਕਿਹੜੇ ਸੂਬੇ ‘ਚ ਕਿਹੜੀਆਂ ਪਾਬੰਦੀਆਂ ਲਾਗੂ ਹਨ।

ਮਹਾਰਾਸ਼ਟਰ –

-ਪੂਰੇ ਸੂਬੇ ‘ਚ ਵੀਕੈਂਡ ‘ਤੇ ਲੌਕਡਾਊਨ ਰਹੇਗਾ। ਨਾਲ ਹੀ ਰਾਤ 8 ਵਜੇ ਤੋਂ ਸਵੇਰੇ 7 ਵਜੇ ਤਕ ਨਾਈਟ ਕਰਫ਼ਿਊ ਲਾਗੂ ਰਹੇਗਾ।

-ਬੈਠ ਕੇ ਖਾਣ ਲਈ ਰੈਸਟੋਰੈਂਟ ਅਤੇ ਪੱਬ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਖਾਣਾ ਪੈਕ ਕਰਵਾਉਣ ਦੀ ਸਹੂਲਤ ਜਾਰੀ ਰਹੇਗੀ।

-ਸਕੂਲ-ਕਾਲਜ ਬੰਦ।

-ਜਨਤਕ ਪ੍ਰੋਗਰਾਮਾਂ ‘ਤੇ ਪਾਬੰਦੀ।

-ਵਿਆਹ ਸਮਾਗਮ ‘ਚ ਸਿਰਫ਼ 50 ਲੋਕ ਸ਼ਾਮਲ ਹੋ ਸਕਦੇ ਹਨ।

ਦਿੱਲੀ –

-ਸਾਰੇ ਸਕੂਲ-ਕਾਲਜ ਬੰਦ ਰਹਿਣਗੇ। ਸਿਰਫ਼ ਜਿੱਥੇ ਪ੍ਰੈਕਟਿਕਲਸ ਚੱਲ ਰਹੇ ਹਨ, ਉਹ ਸਕੂਲ ਖੁੱਲ੍ਹੇ ਰਹਿਣਗੇ।

-ਜਨਤਕ ਸਮਾਗਮਾਂ ਤੇ ਵਿਆਹ ‘ਚ ਖੁੱਲ੍ਹੀ ਥਾਂ ‘ਚ 200 ਲੋਕ ਅਤੇ ਬੰਦ ਥਾਂ ‘ਚ 100 ਲੋਕਾਂ ਦੇ ਸ਼ਾਮਲ ਹੋਣ ਮਨਜ਼ੂਰੀ ਹੈ।

ਪੰਜਾਬ –

-ਸੂਬੇ ਦੇ 11 ਜ਼ਿਲ੍ਹਿਆਂ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫ਼ਿਊ ਲਾਗੂ ਹੈ।

-ਬੈਠ ਕੇ ਖਾਣ ਲਈ ਰੈਸਟੋਰੈਂਟ ਅਤੇ ਪੱਬ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਖਾਣਾ ਪੈਕ ਕਰਵਾਉਣ ਦੀ ਸਹੂਲਤ ਜਾਰੀ ਰਹੇਗੀ।

-ਸਕੂਲ-ਕਾਲਜ ਵੀ ਅਗਲੇ ਹੁਕਮਾਂ ਤਕ ਬੰਦ ਹਨ।

ਚੰਡੀਗੜ੍ਹ –

-ਰਾਤ 11 ਵਜੇ ਤਕ ਰੈਸਟੋਰੈਂਟਾਂ ਅਤੇ ਪੱਬਾਂ ਨੂੰ ਬੰਦ ਕਰਨਾ ਪਵੇਗਾ। ਸਿਰਫ਼ 50 ਲੋਕਾਂ ਨੂੰ ਅੰਦਰ ਰਹਿਣ ਦੀ ਮਨਜ਼ੂਰੀ ਹੈ।

-ਸਕੂਲ-ਕਾਲਜ 10 ਅਪ੍ਰੈਲ ਤਕ ਬੰਦ ਹਨ।

ਹਰਿਆਣਾ –

-ਸਕੂਲ ਤੇ ਕਾਲਜ ਖੁੱਲ੍ਹੇ ਹਨ, ਹਾਲਾਂਕਿ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।

-ਜਨਤਕ ਸਮਾਗਮਾਂ ਅਤੇ ਵਿਆਹਾਂ ‘ਚ ਖੁੱਲ੍ਹੀ ਥਾਂ ‘ਤੇ 500 ਲੋਕਾਂ ਤੇ 200 ਲੋਕਾਂ ਨੂੰ ਬੰਦ ਥਾਂ ‘ਤੇ ਸ਼ਾਮਲ ਹੋਣ ਦੀ ਮਨਜ਼ੂਰੀ ਹੈ।

ਉੱਤਰ ਪ੍ਰਦੇਸ਼ –

-8ਵੀਂ ਜਮਾਤ ਤਕ ਸਾਰੇ ਸਕੂਲ 11 ਅਪ੍ਰੈਲ ਤਕ ਬੰਦ ਹਨ।

-100 ਲੋਕਾਂ ਨੂੰ ਜਨਤਕ ਸਮਾਗਮ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਹੈ।

ਬਿਹਾਰ –

-ਸੂਬੇ ਦੇ ਸਾਰੇ ਸਕੂਲ ਤੇ ਕਾਲਜ 11 ਅਪ੍ਰੈਲ ਤਕ ਬੰਦ ਹਨ।

-ਸਿਰਫ਼ 200 ਲੋਕਾਂ ਨੂੰ ਵਿਆਹ ਤੇ ਜਨਤਕ ਸਮਾਗਮ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਹੈ।

ਉੱਤਰਾਖੰਡ –

-12 ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਨਾਲ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ।

ਤੇਲੰਗਾਨਾ –

-ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀ ਬੰਦ ਰਹਿਣਗੀਆਂ।

ਰਾਜਸਥਾਨ –

-ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਸੂਬੇ ਦੇ 10 ਸ਼ਹਿਰਾਂ ‘ਚ ਨਾਈਟ ਕਰਫ਼ਿਊ ਲਾਗੂ ਕੀਤਾ ਗਿਆ ਹੈ।

-10ਵੀਂ ਤਕ ਦੇ ਸਾਰੇ ਸਕੂਲ ਬੰਦ ਹਨ।

-ਜਨਤਕ ਪ੍ਰੋਗਰਾਮਾਂ ‘ਚ ਸਿਰਫ਼ 50 ਤੋਂ 100 ਲੋਕ ਹਿੱਸਾ ਲੈ ਸਕਣਗੇ।

ਗੁਜਰਾਤ –

-ਸੂਰਤ, ਅਹਿਮਦਾਬਾਦ ਤੇ ਵਡੋਦਰਾ ‘ਚ ਰਾਤ 10 ਤੋਂ ਸਵੇਰੇ 6 ਵਜੇ ਤਕ ਨਾਈਟ ਕਰਫ਼ਿਊ ਲਾਗੂ ਹੈ।

-ਸੂਬੇ ‘ਚ 9ਵੀਂ ਤਕ ਦੇ ਸਕੂਲ 18 ਅਪ੍ਰੈਲ ਤੇ 10ਵੀਂ-12ਵੀਂ ਦੇ ਸਕੂਲ 11 ਅਪ੍ਰੈਲ ਤਕ ਬੰਦ ਰਹਿਣਗੇ।

-ਸਿਰਫ਼ 50 ਲੋਕ ਵਿਆਹ ਤੇ ਜਨਤਕ ਪ੍ਰੋਗਰਾਮਾਂ ‘ਚ ਹਿੱਸਾ ਲੈ ਸਕਦੇ ਹਨ।

ਗੋਆ –

-ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੈ।

-10ਵੀਂ ਤੇ 12ਵੀਂ ਦੇ ਬੱਚਿਆਂ ਨੂੰ ਛੱਡ ਕੇ ਬਾਕੀਆਂ ਸਾਰੀਆਂ ਕਲਾਸਾਂ ਦੇ ਬੱਚਿਆਂ ਲਈ ਸਕੂਲ ਬੰਦ ਹਨ।

-ਜਨਤਕ ਪ੍ਰੋਗਰਾਮਾਂ ਦੀ ਮਨਜ਼ੂਰੀ ਨਹੀਂ ਹੈ।

ਜੰਮੂ ਕਸ਼ਮੀਰ –

-9ਵੀਂ ਤਕ ਦੇ ਸਕੂਲ 18 ਅਪ੍ਰੈਲ ਤਕ ਬੰਦ ਰਹਿਣਗੇ।

-ਸਿਰਫ਼ 200 ਲੋਕਾਂ ਨੂੰ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਹੈ।

ਹਿਮਾਚਲ ਪ੍ਰਦੇਸ਼ –

-ਸਾਰੇ ਸਕੂਲ 15 ਅਪ੍ਰੈਲ ਤਕ ਬੰਦ ਹਨ।

-ਸਿਰਫ਼ 50 ਲੋਕਾਂ ਨੂੰ ਵਿਆਹ ਤੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਹੈ।

ਕਰਨਾਟਕ –

-ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੈ।

-ਜਨਤਕ ਮੀਟਿੰਗ ਦੀ ਮਨਜ਼ੂਰੀ ਨਹੀਂ ਹੈ।

ਮੱਧ ਪ੍ਰਦੇਸ਼ –

ਜਬਲਪੁਰ, ਭੋਪਾਲ ਅਤੇ ਇੰਦੌਰ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫ਼ਿਊ ਲਗਾਇਆ ਗਿਆ ਹੈ।

ਰੈਸਟੋਰੈਂਟ ਤੇ ਪੱਬ 50 ਫ਼ੀਸਦੀ ਦੀ ਗਿਣਤੀ ਨਾਲ ਖੁੱਲ੍ਹਣਗੇ।

ਸਕੂਲ-ਕਾਲਜ ਬੰਦ ਹਨ।

ਜਨਤਕ ਪ੍ਰੋਗਰਾਮਾਂ ‘ਚ 50 ਫ਼ੀਸਦੀ ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਹੈ।

ਛੱਤੀਸਗੜ੍ਹ –

27 ਜ਼ਿਲ੍ਹਿਆਂ ‘ਚੋਂ 16 ਜ਼ਿਲ੍ਹਿਆਂ ‘ਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤਕ ਨਾਈਟ ਕਰਫ਼ਿਊ ਲਗਾਇਆ ਗਿਆ ਹੈ।

ਸਿਰਫ਼ 50 ਲੋਕ ਜਨਤਕ ਸਮਾਗਮਾਂ ਅਤੇ ਵਿਆਹ ‘ਚ ਸ਼ਾਮਲ ਹੋ ਸਕਦੇ ਹਨ।

ਜਨਤਕ ਆਵਾਜਾਈ ਵਾਲੀਆਂ ਬੱਸਾਂ ‘ਚ 50 ਫ਼ੀਸਦੀ ਲੋਕਾਂ ਨੂੰ ਹੀ ਬਿਠਾਇਆ ਜਾਵੇਗਾ।

ਝਾਰਖੰਡ –

ਅੱਠਵੀਂ ਜਮਾਤ ਤਕ ਦੇ ਸਾਰੇ ਸਕੂਲ ਬੰਦ ਰਹਿਣਗੇ।

ਜਨਤਕ ਸਮਾਗਮਾਂ ਅਤੇ ਵਿਆਹਾਂ ‘ਚ ਖੁੱਲ੍ਹੀ ਥਾਂ ‘ਤੇ 1000 ਲੋਕਾਂ ਅਤੇ 500 ਲੋਕਾਂ ਨੂੰ ਬੰਦ ਥਾਂ ‘ਤੇ ਸ਼ਾਮਲ ਹੋਣ ਦੀ ਮਨਜ਼ੂਰੀ ਹੈ।