ਅੰਮ੍ਰਿਤਸਰ ਦਿਹਾਤੀ ਦੇ ਪਿੰਡ ਧੱਤਲ ਦੇ ਨਜ਼ਦੀਕ ਗੋਲੀ ਮਾਰ ਕੇ ਕਾਰ ਖੋਹ ਲਈ ਗਈ, ਇਲਾਕੇ ਵਿਚ ਸਹਿਮ ਦਾ ਮਾਹੌਲ

0
31

ਖਾਸਾ (TLT) – ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਪਿੰਡ ਧੱਤਲ ਦੇ ਨਜ਼ਦੀਕ ਬੀਤੀ ਸ਼ਾਮ ਤਕਰੀਬਨ 6:30 ਵਜੇ ਦੇ ਕਰੀਬ ਕਾਰ ਦੀ ਖੋਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਪੁਲਿਸ ਥਾਣਾ ਘਰਿੰਡਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਡਾ ਸ਼ਿਵਰਾਜ ਸਿੰਘ ਹੰਸਪਾਲ ਪੁੱਤਰ ਡਾਕਟਰ ਨਵਪ੍ਰੀਤ ਸਿੰਘ ਵਾਸੀ ਰਾਣੀ ਕਾ ਬਾਗ ਅੰਮ੍ਰਿਤਸਰ ਜੋ ਕਿ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਡਾਕਟਰ ਹੈ, ਉਹ ਆਪਣੀ ਡਿਊਟੀ ਤੋਂ ਵਾਪਸ ਪਿੰਡ ਧੱਤਲ ਦੇ ਨਜ਼ਦੀਕ ਆਪਣੀ ਲਾਲ ਹਵੇਲੀ ਵਿਖੇ ਜਾ ਰਿਹਾ ਸੀ ਅਤੇ ਜੱਦ ਉਸਨੇ ਆਪਣੀ ਹਵੇਲੀ ਦੇ ਕਰੀਬ ਆਪਣੀ ਕਾਰ ਖੜੀ ਕੀਤੀ ਤਾਂ ਚਿੱਟੇ ਰੰਗ ਦੀ ਸਵਿਫ਼ਟ ਕਾਰ ਜਿਸ ਵਿਚ 4 ਤੋ 5 ਵਿਅਕਤੀ ਸਵਾਰ ਸਨ, ਜਿਨਾ ਵਿਚੋਂ ਇਕ ਵਿਅਕਤੀ ਨੇ ਹਵਾਈ ਫਾਇਰ ਕੀਤਾ ਅਤੇ ਦੂਸਰੇ ਵਿਅਕਤੀ ਦੁਆਰਾ ਡਾ. ਸ਼ਿਵਰਾਜ ਸਿੰਘ ਦੇ ਖੱਬੇ ਪੈਰ ‘ਤੇ ਗੋਲੀ ਮਾਰੀ, ਜੋ ਉਸ ਦੇ ਅੰਗੂਠੇ ਵਿਚ ਲੱਗੀ ਜਿਸ ਨਾਲ ਉਹ ਜ਼ਖਮੀ ਹਾਲਤ ਵਿਚ ਡਿਗ ਪਿਆ ਅਤੇ ਲੁਟੇਰੇ ਕਾਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ।