ਪਿਸਤੌਲ ਦੀ ਨੋਕ ‘ਤੇ ਦਵਾਈ ਵਿਕਰੇਤਾ ਪਤੀ-ਪਤਨੀ ਤੋਂ ਲੱਖਾਂ ਦੀ ਲੁੱਟ

0
38

ਫ਼ਿਰੋਜ਼ਪੁਰ (TLT) – ਫ਼ਿਰੋਜ਼ਪੁਰ ਵਿਚ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਚੱਲਦਿਆਂ ਬੀਤੀ ਰਾਤ ਸ਼ਹਿਰ ਦੀ ਬੇਦੀ ਕਾਲੋਨੀ ਫ਼ੇਜ਼-2 ਵਿਚ ਲੁਟੇਰੇ ਦਵਾਈ ਵਿਕਰੇਤਾ ਪਤੀ-ਪਤਨੀ ਕੋਲੋਂ ਪਿਸਤੌਲਾਂ ਦੀ ਨੋਕ ‘ਤੇ ਸਵਾ ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਜਾਂਚ ‘ਚ ਜੁੱਟ ਗਈ ਹੈ।