ਬੈਂਕ ਦੇ ਲਾਕਰ ‘ਚੋਂ ਚੋਰੀ ਕੀਤੇ ਸਾਢੇ ਚਾਰ ਕਿੱਲੋ ਗਹਿਣੇ ਅਤੇ ਅੱਧਾ ਕਿੱਲੋ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ

0
38

ਐੱਸ.ਏ.ਐੱਸ. ਨਗਰ (TLT) – ਮੁਹਾਲੀ ਪੁਲੀਸ ਵਲੋਂ ਨੂਰਪੁਰ ਬੇਦੀ ਵਿਚਲੇ ਸਟੇਟ ਬੈਂਕ ਆਫ਼ ਇੰਡੀਆ ‘ਚ ਪਾੜ ਪਾ ਕੇ ਗਹਿਣੇ ਚੋਰੀ ਕਰਨ ਦਾ ਮਾਮਲਾ ਹੱਲ ਕਰ ਲਿਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਸੋਨੂੰ ਕੁਮਾਰ ਅਤੇ ਅਮਿਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸ. ਪੀ. ਸਿਟੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚਾਰ ਕਿੱਲੋ ਤਿੰਨ ਸੌ ਬਹੱਤਰ ਗ੍ਰਾਮ ਸੋਨੇ ਦੇ ਗਹਿਣੇ ਅਤੇ ਪੰਜ ਸੌ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ |