ਇਟਲੀ: ਜਨਮ ਦਿਨ ਮਨਾ ਰਹੇ 30 ਵਿਅਕਤੀਆਂ ਨੂੰ ਪੁਲਿਸ ਦੁਆਰਾ ਰੰਗੇ ਹਥੀਂ ਫੜ ਕੇ ਕੀਤੇ ਜੁਰਮਾਨੇ

0
47

 ਵੈਨਿਸ (ਇਟਲੀ) (TLT) ਇਟਲੀ ਦੀ ਵਿਚੈਂਸਾ ਪੁਲਿਸ ਨੇ ਬੀਤੀ ਸ਼ਾਮ ਕਾਰਵਾਈ ਕਰਦਿਆਂ ਇੱਥੋਂ ਦੇ ਰੋਜ਼ਾ ਸ਼ਹਿਰ ਵਿਖੇ ਇਕ ਜਨਮ ਦਿਨ ਪਾਰਟੀ ‘ਚ ਇਕੱਠੇ ਹੋਏ 30 ਵਿਅਕਤੀਆਂ ਨੂੰ ਮੌਕੇ ‘ਤੇ ਦਬੋਚ ਕੇ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪ੍ਰਤੀ ਵਿਅਕਤੀ 400 ਯੁਰੋ ਦੇ ਜੁਰਮਾਨੇ ਕੀਤੇ ਹਨ। ਦੱਸਣਯੋਗ ਹੈ ਕਿ ਇਟਲੀ ‘ਚ ਕੋਰੋਨਾ ਦੇ ਵਧੇ ਕੇਸਾਂ ਕਾਰਨ ਫਿਰ ਤੋਂ ਤਾਲਾਬੰਦੀ ਚੱਲ ਰਹੀ ਹੈ ਜਿਸ ਤਹਿਤ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਬਿਨਾਂ ਕਿਸੇ ਵਿਸ਼ੇਸ਼ ਕਾਰਨ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀਆਂ ਹਦਾਇਤਾਂ ਵੀ ਜਾਰੀ ਹਨ। ਪ੍ਰੰਤੂ ਬੀਤੀ ਸ਼ਾਮ ਇਨ੍ਹਾਂ 30 ਮਨ-ਚਲੇ ਮੁੰਡੇ ਕੁੜੀਆਂ ਨੇ ਆਪਣੇ ਇਕ ਸਾਥੀ ਦੇ ਜਨਮ ਦਿਨ ਮਨਾਉਣ ਲਈ ਖੇਤਾਂ ਵਿਚ ਉਨਾਂ ਦੇ ਘਰ ਵਿਖੇ ਜਦੋਂ ਜਸ਼ਨ ਮਨਾਉਣੇ ਸ਼ੁਰੂ ਕੀਤੇ ਤਾਂ ਬਾਹਰ ਖੜੋਤੀਆਂ ਵੱਡੀ ਤਦਾਦ ਵਿਚ ਗੱਡੀਆਂ ਤੋਂ ਪੁਲਿਸ ਨੂੰ ਇਸ ਗੱਲ ਦੀ ਭਿਣਕ ਪੈ ਗਈ ਜਦੋਂ ਪੁਲਿਸ ਨੇ ਘਰ ‘ਚ ਛਾਪੇਮਾਰੀ ਕੀਤੀ ਤਾਂ 30 ਵਿਅਕਤੀ ਇਕੱਠੇ ਹੋਏ ਸਨ। ਇਸ ਲਈ ਪੁਲਿਸ ਨੇ ਸਾਰਿਆਂ ਨੂੰ ਹੀ ਤਾਲਾਬੰਦੀ ਤੋੜਨ ਦੇ ਦੋਸ਼ੀ ਠਹਿਰਾ ਕੇ ਉਨਾਂ ਨੂੰ 400-400 ਸੌ ਯੁਰੋ ਦੇ ਜੁਰਮਾਨੇ ਕਰ ਦਿੱਤੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਈਸਟਰ ਦੇ ਤਿਉਹਾਰ ਮੌਕੇ ਸਰਕਾਰ ਦੁਆਰਾ ਜਾਰੀ ਹਦਾਇਤਾਂ ਨੂੰ ਗੰਭੀਰਤਾ ਨਾਲ਼ ਲਾਗੂ ਕਰਨ ਇਟਲੀ ਪੁਲਿਸ ਕਾਫੀ ਸਰਗਰਮ ਹੋ ਕੇ ਲੱਗੀ ਹੋਈ ਅਤੇ ਹੁਣ ਤਾਲਾਬੰਦੀ 30 ਅਪ੍ਰੈਲ ਤੱਕ ਹੋਰ ਵਧਾ ਦਿੱਤੀ ਗਈ।