ਜਲੰਧਰ ਦੇ ਸਰਾਭਾ ਨਗਰ ਦਾ ਲਾਪਤਾ ਬੱਚਾ ਹੋਇਆ ਬਰਾਮਦ

0
36

ਜਲੰਧਰ, (TLT)- ਕੱਲ੍ਹ ਦੇਰ ਸ਼ਾਮ ਸਰਾਭਾ ਨਗਰ ਦਾ ਇਕ ਬੱਚਾ ਲਾਪਤਾ ਹੋ ਗਿਆ ਜਿਸ ਨੂੰ ਪੁਲਿਸ ਨੇ ਗਦਾਈ ਪੁਰ ਤੋਂ ਬਰਾਮਦ ਕੀਤਾ ਹੈ । ਇਕ ਵਿਅਕਤੀ ਦੇ ਵਲੋਂ ਉਸ ਬੱਚੇ ਨੂੰ ਆਪਣੇ ਘਰ ਵਿਚ ਰੱਖ ਲਿਆ ਗਿਆ ਸੀ ਅਤੇ ਸਵੇਰ ਹੁੰਦੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ । ਹੁਣ ਬੱਚਾ ਆਪਣੇ ਪਰਿਵਾਰ ਦੇ ਕੋਲ ਹੈ ।