ਧਰਨੇ ‘ਤੇ ਬੈਠੇ ਕਿਸਾਨਾਂ ‘ਤੇ ਚੜ੍ਹੀ ਤੇਜ਼ ਰਫਤਾਰ ਕਾਰ, ਇੱਕ ਦੀ ਮੌਤ

0
108

ਪਟਿਆਲਾ (TLT) ਖੇਤੀ ਕਾਨੂੰਨਾਂ ਖਿਲਾਫ ਡਟੇ ਸੈਂਕੜੇ ਕਿਸਾਨਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਅਜਿਹੇ ‘ਚ ਕਈ ਕਿਸਾਨ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਪਟਿਆਲਾ ‘ਚ ਵੀ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ। ਜਿੱਥੇ ਤੇਜ਼ ਰਫਤਾਰ ਕਾਰ ਨੇ ਕਿਸਾਨ ਅੰਦੋਲਨ ‘ਚ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਕਾਰ ਇੰਨੀ ਤੇਜ਼ ਰਫਤਾਰ ਸੀ ਕਿ ਟੱਕਰ ਤੋਂ ਬਾਅਦ ਉਸ ਦੇ ਪਰਖੱਚੇ ਉੱਡ ਗਏ।

ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ

ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਅੱਠ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ। ਇਨ੍ਹਾਂ ਸਭ ਦਾ ਇਲਾਜ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਗਹਿਰੀਆਂ ਸੱਟਾਂ ਲੱਗੀਆਂ ਹਨ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ‘ਚ ਵੀ ਅਜਿਹੀ ਘਟਨਾ ਵਾਪਰੀ ਸੀ। ਪੰਜਾਬ ‘ਚ ਤੇਜ਼ ਰਫ਼ਤਾਰ ਕਾਰਾਂ ਦਾ ਕਹਿਰ ਵਧ ਗਿਆ ਹੈ।

ਤੇਜ਼ ਰਫਤਾਰ ਫਾਰਚੂਨਰ ਨੇ ਇਕ ਦੂਜੀ ਕਾਰ ਨੂੰ ਮਾਰੀ ਟੱਕਰ

ਇਸ ਘਟਨਾ ‘ਚ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਫਾਰਚੂਨਰ ਕਾਰ ਨੇ ਦੂਜੀ ਕਾਰ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਤੇ ਕੋਲ ਹੀ ਧਰਨੇ ‘ਚ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਮੌਕੇ ‘ਤੇ ਹੀ 65 ਸਾਲਾ ਅੰਦੋਲਨਕਾਰੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।

ਅੰਮ੍ਰਿਤਸਰ ਦੀ ਘਟਨਾ:

ਇਸ ਤੋਂ ਪਹਿਲਾਂ 26 ਜਨਵਰੀ ਨੂੰ ਧਰਨੇ ‘ਤੇ ਜਾ ਰਹੇ ਕਿਸਾਨਾਂ ਦੇ ਇਕ ਗੁੱਟ ‘ਤੇ ਟੈਂਕਰ ਚੜ੍ਹ ਗਿਆ ਸੀ। ਇਸ ਦੁਰਘਟਨਾ ‘ਚ ਦੋ ਮਹਿਲਾਵਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਪੰਜ ਲੋਕ ਜ਼ਖ਼ਮੀ ਹੋਏ ਸਨ। ਇਹ ਸਾਰੇ ਲੋਕ ਕਿਸਾਨ ਜਥੇਬੰਦੀਆਂ ਵੱਲੋਂ ਆਯੋਜਿਤ ਧਰਨੇ ‘ਚ ਆਪਣਾ ਯੋਗਦਾਨ ਪਾਉਣ ਜਾ ਰਹੇ ਸਨ।

ਮੋਹਾਲੀ ਦੀ ਘਟਨਾ:

ਮੋਹਾਲੀ ‘ਚ ਇਕ ਤੇਜ਼ ਰਫ਼ਤਾਰ ਕਾਰ ਨੇ ਏਅਰਪੋਰਟ ਰੋਡ ‘ਤੇ ਕਈ ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ‘ਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਿਸ ‘ਚ ਇਕ ਸ਼ਖਸ ਮਲਚਟੀ ਨੈਸ਼ਨਲ ਕੰਪਨੀ ਦਾ ਅਧਿਕਾਰੀ ਵੀ ਸੀ। ਇਸ ਘਟਨਾ ‘ਚ ਤਿੰਨ ਲੋਕ ਜ਼ਖ਼ਮੀ ਵੀ ਹੋ ਗਏ ਸਨ। ਤੇਜ਼ ਰਫਤਾਰ ਮਰਸਡੀਜ਼ ‘ਤੇ ਓਵਰ ਸਪੀਡ ਦੇ ਪਹਿਲਾਂ ਵੀ ਚਲਾਨ ਹੋਏ ਸਨ।