ਕੋਰੋਨਾ ਵਾਇਰਸ ਦੇ ਚਲਦੇ ਹਾਈ ਕੋਰਟ ਨੇ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਜੁਲਾਈ ਅਤੇ ਅਗਸਤ ਤੱਕ ਕੀਤੀ

0
72

ਫ਼ਿਰੋਜ਼ਪੁਰ (TLT) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੇ ਜੱਜਾਂ ,ਵਕੀਲਾਂ ਅਤੇ ਸਟਾਫ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਦੇ ਨਿਰਧਾਰਿਤ ਕੇਸਾਂ ਦੀ ਸੁਣਵਾਈ ਟਾਲਦੇ ਹੋਏ ਜੁਲਾਈ ਅਤੇ ਅਗਸਤ ਵਿਚ ਤਰੀਖ਼ਾ ਨਿਸ਼ਚਿਤ ਕੀਤੀਆਂ ਹਨ, ਜਦ ਕਿ ਅਤਿ ਜ਼ਰੂਰੀ ਕੇਸਾਂ ਦੀ ਸੁਣਵਾਈ ਹੋ ਰਹੀ ਹੈ | ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਬੇਰੀ ਨੇ ਜਾਰੀ ਪੱਤਰ ਵਿਚ ਦਿੱਤੀ ਹੈ |