ਪੁਲੀਸ ਦੀ ਸਖ਼ਤ ਸੁਰੱਖਿਆ ਹੇਠ ਭਾਜਪਾ ਵਲੋਂ ਅਬੋਹਰ ‘ਚ ਕੀਤਾ ਗਿਆ ਰੋਸ ਮਾਰਚ

0
58

ਅਬੋਹਰ (TLT)  – ਬੀਤੇ ਦਿਨੀਂ ਮਲੋਟ ਵਿਖੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਅਤੇ ਅਣਮਨੁੱਖੀ ਵਰਤਾਰੇ ਦੇ ਰੋਸ ਵਜੋਂ ਭਾਜਪਾ ਵਲੋਂ ਅੱਜ ਅਬੋਹਰ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਪੂਰਨ ਹੁੰਗਾਰਾ ਦਿੱਤਾ ਗਿਆ |  ਇਸ ਮੌਕੇ ‘ਤੇ ਬਾਜ਼ਾਰ ਲਗ-ਪਗ ਬੰਦ ਹਨ | ਭਾਜਪਾ ਦੀ ਲੀਡਰਸ਼ਿਪ ਵੱਲੋਂ ਪੁਲੀਸ ਦੀ ਸਖ਼ਤ ਸੁਰੱਖਿਆ ਹੇਠ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਾ ਰਿਹਾ ਹੈ , ਇਸ ਦੌਰਾਨ ਪੁਲਸ ਵਲੋਂ ਸ਼ਹਿਰ ਦੇ ਬਾਈ ਪਾਸਾਂ ਅਤੇ ਵੱਖ ਵੱਖ ਥਾਵਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ |