ਖ਼ੁਦ ਕਾਰ ਚਲਾ ਰਿਹਾ ਸੀ ਦਿਲਜਾਨ, ਅੰਮ੍ਰਿਤਸਰ ਤੋਂ ਕਰਤਾਰਪੁਰ ਜਾਂਦਿਆਂ ਹਾਦਸੇ ‘ਚ ਹੋਈ ਮੌਤ

0
173

ਜਲੰਧਰ, (TLT) – ਉੱਘੇ ਗਾਇਕ ਦਿਲਜਾਨ ਦੀ ਅੱਜ ਤੜਕੇ 2 ਵਜੇ ਅੰਮ੍ਰਿਤਸਰ ਤੋਂ ਕਰਤਾਰਪੁਰ ਜਾਂਦੇ ਸਮੇਂ ਜੀ.ਟੀ ਰੋਡ ਜੰਡਿਆਲਾ ਗੁਰੂ ‘ਤੇ ਬਣੇ ਪੁਲ ਨੂੰ ਪਾਰ ਕਰਦਿਆਂ ਹੀ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਦੇ ਜਾਂਚ ਅਧਿਕਾਰੀ ਦੁਰਲੱਭ ਦਰਸ਼ਨ ਸਿੰਘ ਨੇ ਦੱਸਿਆ ਕਿ ਗਾਇਕ ਦਿਲਜਾਨ ਆਪਣੀ ਗੱਡੀ ਵਿਚ ਇਕੱਲਾ ਹੀ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪੂਰਾ ਪਤਾ ਨਹੀਂ ਲੱਗ ਸਕਿਆ ਇਸ ਦੀ ਜਾਂਚ ਚੱਲ ਰਹੀ ਹੈ।