ਬੱਸ-ਕਾਰ ਦੀ ਜ਼ਬਰਦਸਤ ਟੱਕਰ ‘ਚ ਚਾਰ ਲੋਕਾਂ ਦੀ ਮੌਤ, ਹੋਲੀ ਮਨਾਉਣ ਜਾ ਰਹੇ ਸੀ ਘਰ

0
74

ਮਥੂਰਾ (TLT) ਯਮੂਨਾ ਐਕਸਪ੍ਰੈਸਵੇਅ ਤੇ ਇੱਕ ਭਿਆਨਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਦਰਅਸਲ, ਇੱਕ ਡੀਵਾਈਡਰ ਪਾਰ ਕਰ ਦੂਜੇ ਪਾਸੇ ਚਲੇ ਗਈ ਤੇ ਇੱਕ ਬੱਸ ਨਾਲ ਜਾ ਟੱਕਰਾਈ। ਇਸ ਹਾਦਸੇ ਵਿੱਚ ਛੇ ਸਾਲਾ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਵੈਗਨਰ ਕਾਰ ਨੋਇਡਾ ਤੋਂ ਅਗਰਾ ਜਾ ਰਹੀ ਸੀ ਪਰ ਇਸ ਦੌਰਾਨ ਕਾਰ ਬੇਕਾਬੂ ਹੋ ਗਈ ਤੇ ਡੀਵਾਈਡਰ ਤੇ ਚੜ੍ਹਕੇ ਦੂਜੇ ਪਾਸੇ ਤੋਂ ਆ ਰਹੀ ਇੱਕ ਬੱਸ ਨਾਲ ਟੱਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ ਦੋ ਬੱਚੀਆਂ ਤੇ ਮਹਿਲਾ ਸਮੇਤ ਛੇ ਲੋਕ ਜ਼ਖਮੀ ਹੋ ਗਏ। ਇਸ ਮਗਰੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਵਿੱਚ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ। ਇਸ ਦੌਰਾਨ ਛੇ ਸਾਲ ਬੱਚੀ ਤੇ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਜਦਕਿ ਬਾਕੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਲੈ ਜਾਂਦੇ ਵਕਤ ਇੱਕ ਹੋਰ ਜ਼ਖਮੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਮਹਿਲਾ ਤੇ ਇੱਕ ਬੱਚੀ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਮੁਤਾਬਕ ਇਹ ਸਾਰੇ ਲੋਕ ਫਰੂਖਾਬਾਦ ਦੇ ਰਹਿਣ ਵਾਲੇ ਸੀ ਤੇ ਹੋਲੀ ਮਨਾਉਣ ਦਿੱਲੀ ਤੋਂ ਆਪਣੇ ਘਰ ਜਾ ਰਹੇ ਸੀ।