ਕਰੋੜਾਂ ਦੀ ਠੱਗੀ ਕਰ ਕੇ ਰੂਪੋਸ਼ ਹੋਏ ਧਵਨ ਪਰਿਵਾਰ ਵਿਰੁੱਧ ਐਲ.ੳ.ਸੀ. ਜਾਰੀ

0
98

ਮਾਛੀਵਾੜਾ ਸਾਹਿਬ (TLT) – ਕਰੀਬ 72 ਘੰਟੇ ਪਹਿਲਾਂ ਮਾਛੀਵਾੜਾ ਦੇ ਸੈਂਕੜੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਰੂਪੋਸ਼ ਹੋਏ ਡਾਕਘਰ ਦੇ ਏਜੰਟ ਅਭਿਸ਼ੇਕ ਧਵਨ, ਉਸ ਦੇ ਪਿਤਾ ਰਾਜਿੰਦਰ ਧਵਨ ਸਮੇਤ ਚਾਰ ਵਿਅਕਤੀਆਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਐਲ.ੳ. ਸੀ. ਜਾਰੀ ਹੋ ਗਈ ਹੈ | ਜਿਸ ਦਾ ਸਿੱਧੇ ਤੋਰ ‘ਤੇ ਮਤਲਬ ਇਹ ਹੈ ਕਿ ਹੁਣ ਦੇਸ਼ ਦੇ ਕਿਸੇ ਵੀ ਏਅਰਪੋਰਟ ‘ਤੇ ਵਿਦੇਸ਼ ਦੌੜਨ ਦੀ ਸੂਰਤ ਵਿਚ ਉਸੇ ਸਮੇਂ ਮੌਕੇ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ |